ਅਮਰੀਕਾ ’ਚ ਚੋਣਾਂ ਪਿਛੇ ‘270’ ਦੀ ਖੇਡ

11/03/2020 8:15:00 PM

ਵਾਸ਼ਿੰਗਟਨ-ਬਹੁਤ ਸਾਰੇ ਲੋਕਾਂ ਦੇ ਮਨ ’ਚ ਸਵਾਲ ਉੱਠਦਾ ਹੈ ਕਿ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਦੇ ਪਿਛੇ ‘270’ ਦਾ ਕੀ ਚੱਕਰ ਹੈ? ਅਸਲ ’ਚ, ਇਹ ਇਕ ਜਾਦੁਈ ਅੰਕੜੇ ਦੀ ਖੇਡ ਹੈ ਜੋ ਇਲੈਕਟਰੋਲ ਕਾਲਜ ਦੇ ਤੌਰ ’ਤੇ ਤੈਅ ਕਰਦਾ ਹੈ ਕਿ ਅਗਲੇ ਚਾਰ ਸਾਲ ਤੱਕ ਵ੍ਹਾਈਟ ਹਾਊਸ ’ਚ ਕੌਣ ਬੈਠੇਗਾ। ਇਲੈਕਟਰੋਲ ਕਾਲਜ ਦੀ ਮਹੱਤਤਾ ’ਤੇ ਜਾਈਏ ਤਾਂ ਇਸ ਦੇ ਮਹੱਤਤਾ ਦਾ ਅੰਦਾਜ਼ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਹਿਲੇਰੀ ਕਲਿੰਟਨ ਨੂੰ ਤਕਰੀਬਨ 29 ਲੱਖ ਤੋਂ ਜ਼ਿਆਦਾ ਲੋਕਾਂ ਨੇ ਵੋਟ ਪਾਈ, ਫਿਰ ਵੀ ਉਹ ਚੋਣ ਹਾਰ ਗਈ।

ਇਸ ਚੋਣਾਂ ’ਚ ਡੋਨਾਲਡ ਟਰੰਪ ਜੇਤੂ ਰਹੇ ਸਨ ਕਿਉਂਕਿ ਅਮਰੀਕੀ ਸੰਵਿਧਾਨ ਦੀ ਇਲੈਕਟਰੋਲ ਕਾਲਜ ਰੂਪੀ ਵਿਵਸਥਾ ਦੇ ਅੰਕੜੇ ’ਚ ਉਨ੍ਹਾਂ ਨੂੰ ਸਫਲਤਾ ਮਿਲੀ ਸੀ। ਇਸ ਜਾਦੁਈ ਗਿਣਤੀ ਰੂਪੀ ਵਿਵਸਥਾ ’ਚ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਕਿਸੇ ਵੀ ਉਮੀਦਵਾਰ ਨੂੰ ਇਲੈਕਟਰੋਲ ਕਾਲਜ ਦੀਆਂ ਘਟੋ-ਘੱਟ 270 ਵੋਟਾਂ ਦੀ ਲੋੜ ਹੁੰਦੀ ਹੈ। ਹਰੇਕ ਸੂਬੇ ਨੂੰ ਵੱਖ-ਵੱਖ ਗਿਣਤੀ ’ਚ ਇਲੈਕਟਰੋਲ ਕਾਲਜ ਵੋਟ ਅਲਾਟ ਹਨ ਜੋ ਇਸ ਆਧਾਰ ’ਤੇ ਤੈਅ ਕੀਤੇ ਗਏ ਹਨ ਕਿ ਪ੍ਰਤੀਨਿਧੀ ਸਭਾ ’ਚ ਉਸ ਦੇ ਕਿੰਨੇ ਮੈਂਬਰ ਹਨ। ਇਸ ’ਚ ਦੋ ਸੀਨੇਟਰ ਵੀ ਜੋੜੇ ਜਾਂਦੇ ਹਨ। ਕੈਲੀਫੋਰਨੀਆ ਸੂਬੇ ’ਚ ਸਭ ਤੋਂ ਜ਼ਿਆਦਾ 55 ਇਲੈਕਟਰੋਲ ਕਾਲਜ ਵੋਟਾਂ ਹਨ।

ਇਸ ਤੋਂ ਬਾਅਦ ਟੈਕਸਾਸ ’ਚ ਇਸ ਤਰ੍ਹਾਂ ਦੀਆਂ 38 ਵੋਟਾਂ ਹਨ ਜੋ ਉਮੀਦਵਾਰ ਨਿਊਯਾਰਕ ਜਾਂ ਫਲੋਰਿਡਾ ’ਚ ਜਿੱਤ ਦਰਜ ਕਰਦਾ ਹੈ ਉਹ 29 ਇਲੈਕਟਰੋਲ ਕਾਲਡ ਵੋਟਾਂ ਨਾਲ ‘270’ ਦੇ ਜਾਦੁਈ ਚੱਕਰ ਵੱਲ ਅਗੇ ਵਧ ਸਕਦਾ ਹੈ। ਇਲਿਨੋਇਸ ਅਤੇ ਪੈਨਸਿਲਵੇਨੀਆ ’ਚ ਇਸ ਤਰ੍ਹਾਂ ਦੀਆਂ 20-20 ਵੋਟਾਂ ਹਨ। ਇਸ ਤੋਂ ਬਾਅਦ ਓਹੀਓ ’ਚ ਇਸ ਤਰ੍ਹਾਂ ਦੀਆਂ ਵੋਟਾਂ ਦੀ ਗਿਣਤੀ 18, ਜਾਰਜੀਆ ਅਤੇ ਮਿਸ਼ੀਗਨ ’ਚ 16 ਅਤੇ ਨਾਰਥ ਕੈਲੋਲਾਈਨਾ ਸੂਬੇ ’ਚ ਇਸ ਤਰ੍ਹਾਂ ਦੀਆਂ ਵੋਟਾਂ ਦੀ ਗਿਣਤੀ 15 ਹੈ। ਟਰੰਪ ਕੋਲ ਇਸ ਜਾਦੁਈ ਅੰਕੜੇ ਤੱਕ ਪਹੁੰਚਣ ਦੇ ਕਈ ਰਸਤੇ ਹਨ ਪਰ ਉਨ੍ਹਾਂ ਲਈ ਸਭ ਤੋਂ ਵਧੀਆ ਰਸਤਾ ਫਲੋਰਿਡਾ ਅਤੇ ਪੈਨਸਿਲਵੇਨੀਆ ’ਚ ਜਿੱਤ ਦਾ ਹੈ। 

Karan Kumar

This news is Content Editor Karan Kumar