ਹਿੰਦੂ ਫੈੱਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਕਰਵਾਈ ਗਈ ਮਾਤਾ ਦੀ ਚੌਂਕੀ

04/27/2022 4:37:25 PM

ਸਿਡਨੀ (ਸਨੀ ਚਾਂਦਪੁਰੀ):- ਸਿਡਨੀ ਵਿੱਚ ਹਿੰਦੂ ਫੈੱਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਮਾਤਾ ਦੀ ਚੌਂਕੀ ਕਰਵਾਈ ਗਈ। ਇਸ ਮੌਕੇ ਹਿੰਦੂ ਧਰਮ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਨੇ ਮਾਤਾ ਰਾਣੀ ਦੇ ਨਾਮ ਦਾ ਗੁਣਗਾਨ ਕੀਤਾ। ਮਾਤਾ ਰਾਣੀ ਦੀ ਜੋਤ ਜਗਾਉਣ ਅਤੇ ਆਰਤੀ ਕਰਨ ਕਰਨ ਤੋਂ ਬਾਅਦ ਆਈਆਂ ਸੰਗਤਾਂ ਵੱਲੋਂ ਭਜਨ ਕੀਰਤਨ ਕੀਤਾ ਗਿਆ।

ਇਸ ਮੌਕੇ ਮੈਲਬੌਰਨ ਦੀ ਬ੍ਰਾਹਮਣ ਸਭਾ ਦੇ ਪ੍ਰਧਾਨ ਚੰਦਰ ਸ਼ਰਮਾ ਨੇ ਕਿਹਾ ਕਿ ਮਾਤਾ ਰਾਣੀ ਦੀ ਚੌਂਕੀ ਘਰ ਵਿੱਚ ਕਰਵਾਉਣ ਨਾਲ ਮਾਤਾ ਦੀਆਂ ਖੁਸ਼ੀਆਂ ਮਿਲਦੀਆਂ ਹਨ ਅਤੇ ਘਰ ਵਿੱਚ ਹਮੇਸ਼ਾ ਦੇਵੀ ਦੇਵਤਿਆਂ ਦਾ ਵਾਸ ਰਹਿੰਦਾ ਹੈ। ਮਾਤਾ ਦੀ ਭਗਤੀ ਕਰਨ ਨਾਲ ਜੀਵਨ ਵਿੱਚ ਖ਼ੁਸ਼ਹਾਲੀ ਆਉਂਦੀ ਹੈ ਅਤੇ ਦੁੱਖਾਂ ਦਾ ਨਾਸ਼ ਹੁੰਦਾ ਹੈ।

ਇਸ ਮੌਕੇ ਉਹਨਾਂ ਦੇ ਨਾਲ ਜੋਗੇਸ਼ ਖੱਟਰ, ਰਿਤੇਸ਼ ਦੁੱਗਲ, ਡਾਕਟਰ ਨਵੀਨ ਸ਼ੁਕਲਾ, ਪ੍ਰਤੀਕ ਪਟਿਆਲ, ਰਾਜੀਵ ਗੁਪਤਾ, ਵਿਪੁਲ ਗੋਇਲ, ਐੱਮ. ਕੇ. , ਚੰਦਰ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਮੈਲਬੌਰਨ, ਹਰਪ੍ਰੀਤ ਭਾਰਦਵਾਜ, ਅਖਿਲ ਸ਼ਾਸਤਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।

cherry

This news is Content Editor cherry