PoK ''ਚ ਚੀਨ ਤੇ ਪਾਕਿਸਤਾਨ ਖਿਲਾਫ਼ ਰੈਲੀ, ਡੈਮ ਨਿਰਮਾਣ ਨੂੰ ਲੈ ਕੇ ਲੋਕਾਂ ਵਿਚ ਗੁੱਸਾ

09/09/2020 12:47:07 PM

ਇਸਲਾਮਾਬਾਦ- ਪਾਕਿਸਤਾਨ ਮਕਬੂਜਾ ਕਸ਼ਮੀਰ (ਪੀ. ਓ. ਕੇ.) ਵਿਚ ਚੀਨ ਅਤੇ ਪਾਕਿਸਤਾਨ ਵਲੋਂ ਦੋ ਮੈਗਾ ਡੈਮਾਂ ਦੇ ਨਿਰਮਾਣ ਨੂੰ ਲੈ ਕੇ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋਏ ਹਨ। ਸੋਮਵਾਰ ਰਾਤ ਨੀਲਮ ਤੇ ਜਿਹਲਮ ਨਦੀਆਂ 'ਤੇ ਡੈਮਾਂ ਦੇ ਪ੍ਰਸਤਾਵਿਤ ਨਿਰਮਾਣ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਸਥਾਨਕ ਲੋਕ ਬਾਹਰ ਆ ਗਏ ਅਤੇ ਜ਼ਬਰਦਸਤੀ ਪ੍ਰਦਰਸ਼ਨ ਕੀਤਾ।

ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਏ। 'ਦਰਿਆ ਬਚਾਓ, ਮੁਜ਼ੱਫਰਾਬਾਦ ਬਚਾਓ' ਕਮੇਟੀ ਵਲੋਂ ਆਯੋਜਿਤ ਵਿਰੋਧ ਪ੍ਰਦਰਸ਼ਨ ਵਿਚ 'ਨੀਲਮ ਜਿਹਲਮ ਭੈਣਾਂ ਦੋ, ਸਾਨੂੰ ਜਿਊਂਦੇ ਰਹਿਣ ਦਿਓ' ਦੇ ਨਾਅਰੇ ਲਗਾ ਕੇ ਆਪਣਾ ਵਿਰੋਧ ਪ੍ਰਗਟ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪਾਕਿਸਤਾਨ ਅਤੇ ਚੀਨ ਨੇ ਪੀ. ਓ. ਕੇ. ਖੇਤਰ ਦੇ ਵਿਸ਼ਾਲ ਪੌਣਬਿਜਲੀ (ਹਾਈਡ੍ਰੋ ਇਲੈਕਟ੍ਰਿਕ)ਯੋਜਨਾਵਾਂ ਵਿਚ ਸ਼ਾਮਲ ਆਜ਼ਾਦ ਪੱਟਨ ਅਤੇ ਕੋਹਾਲਾ ਜਲ ਨਿਰਮਾਣ ਲਈ ਸਮਝੌਤਿਆਂ 'ਤੇ ਦਸਤਖਤ ਕੀਤੇ ਸਨ। ਆਜ਼ਾਦ ਪੱਟਨ ਈਡਲ ਪਾਵਰ ਪ੍ਰੋਜੈਕਟ ਵਿਚ 700.7 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਵੇਗਾ, ਜੋ ਕਿ ਵਿਵਾਦਗ੍ਰਸਤ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਹਿੱਸਾ ਹੈ। ਇਸ ਯੋਜਨਾ ਨੂੰ ਚੀਨੀ  ਸਮੂਹ ਚਾਈਨਾ ਜਿਓਝਾਬਾ ਗਰੁੱਪ ਕੰਪਨੀ (ਸੀ. ਸੀ. ਜੀ. ਸੀ.) ਨੇ 1.54 ਬਿਲੀਅਨ ਡਾਲਰ ਦੀ ਲਾਗਤ ਨਾਲ ਆਯੋਜਿਤ ਕੀਤਾ ਹੈ।  
ਚੀਨ ਦੇ ਥ੍ਰੀ ਗੋਰਜੇਸ ਕਾਰਪੋਰੇਸ਼ਨ ਵਲੋਂ ਆਯੋਜਿਤ ਕੋਹਾਲਾ ਪੌਣਬਿਜਲੀ ਯੋਜਨਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 90 ਕਿਲੋਮੀਟਰ ਦੂਰ ਸਥਿਤ ਹੈ। ਇਹ 2026 ਤੱਕ ਪੂਰਾ ਹੋਣ ਦੀ ਉਮੀਦ ਹੈ ਅਤੇ ਕੌਮਾਂਤਰੀ ਵਿੱਤ ਨਿਗਮ ਅਤੇ ਸਿਲਕ ਰੋਡ ਫੰਡ ਵਲੋਂ ਆਯੋਜਿਤ ਕੀਤਾ ਗਿਆ ਹੈ। 

Lalita Mam

This news is Content Editor Lalita Mam