ਮਸੂਦ ਅਜ਼ਹਰ ਇਕ ਅੱਤਵਾਦੀ ਹੈ : ਮੁਸ਼ਰੱਫ

10/28/2016 3:22:36 AM

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਰਾਸ਼ਰਪਤੀ ਪਰਵੇਜ਼ ਮੁਸ਼ਰੱਫ ਨੇ ਮਸੂਦ ਅਜ਼ਹਰ ਨੂੰ ਇਕ ਅੱਤਵਾਦੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਪਾਕਿਸਤਾਨ ''ਚ ਹੋਏ ਕਈ ਬੰਬ ਧਮਾਕਿਆਂ ''ਚ ਸ਼ਾਮਲ ਰਿਹਾ ਹੈ। 

ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ਰੱਫ ਨੇ ਇਕ ਭਾਰਤੀ ਚੈਨਲ ਨੂੰ ਦਿੱਤੇ ਇਕ ਇੰਟਰਵਿਊ ''ਚ ਕਿਹਾ ਕਿ ਮਸੂਦ ਅਜ਼ਹਰ ਪਾਕਿਸਤਾਨ ''ਚ ਹੋਏ ਵੱਖ-ਵੱਖ ਧਮਾਕਿਆਂ ''ਚ ਸ਼ਾਮਲ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਅਜ਼ਹਰ ਨੂੰ ਚੀਨ ਵਲੋਂ ਅੰਤਰਰਾਸ਼ਟਰੀ ਅੱਤਵਾਦੀ ਐਲਾਨ ਨਾ ਕਰਨ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ, ''ਚੀਨ ਕਿਉਂ ਨਹੀਂ ਉਸ ਦੇ ਖਿਲਾਫ ਕੋਈ ਕਦਮ ਚੁੱਕ ਰਿਹਾ?'' ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਨਵਾਜ਼ ਸ਼ਰੀਫ ਨੇ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ''ਤੇ ਅਲੱਗ-ਥਲੱਗ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ''ਚ ਹਮਲਾਵਰਤਾ ਦੀ ਕਮੀ ਹੈ। 
ਜਨਰਲ ਮੁਸ਼ਰੱਫ ਨੇ ਕਸ਼ਮੀਰ ਘਾਟੀ ''ਚ ਮਾਰੇ ਗਏ ਹਿਜ਼ਬੁੱਲ ਮੁਜਾਹੀਦੀਨੀ ਦੇ ਕਮਾਂਡਰ ਬੁਰਹਾਨ ਬਾਨੀ ਨੂੰ ''ਨੌਜਵਾਨ ਨੇਤਾ'' ਕਰਾਰ ਦਿੱਤਾ। ਉਨ੍ਹਾਂ ਕਿਹਾ, ''ਮੈਂ ਫੌਜ ''ਚ ਰਹਿ ਚੁੱਕਾ ਹਾਂ ਅਤੇ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਕਿਸ ਨੂੰ ਨੇਤਾ ਕਿਹਾ ਜਾ ਸਕਦਾ ਹੈ।''