ਮੈਲਬੌਰਨ ''ਚ ਨਕਾਬਪੋਸ਼ ਲੁਟੇਰਿਆਂ ਨੇ ਸਟੋਰ ''ਚ ਕੀਤੀ ਭੰਨ-ਤੋੜ, ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ

11/27/2017 3:37:37 PM

ਮੈਲਬੌਰਨ (ਏਜੰਸੀ)— ਆਸਟ੍ਰੇੇਲੀਆ ਦੇ ਉੱਤਰੀ ਮੈਲਬੌਰਨ 'ਚ ਸਥਿਤ ਇਕ ਸਟੋਰ 'ਚ ਨਕਾਬਪੋਸ਼ ਲਟੇਰਿਆਂ ਨੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਲਟੇਰਿਆਂ ਵਲੋਂ ਲੁੱਟ-ਖੋਹ ਦੀ ਵਾਰਦਾਤ ਸੋਮਵਾਰ ਦੀ ਸਵੇਰ ਨੂੰ ਦਿੱਤੀ ਗਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। 


ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ 3 ਨਕਾਬਪੋਸ਼ ਲਟੇਰੇ ਸਟੋਰ ਅੰਦਰ ਦਾਖਲ ਹੁੰਦੇ ਹਨ। ਲੁਟੇਰਿਆਂ ਨੇ ਹਥੌੜੇ ਨਾਲ ਸਟੋਰ ਅੰਦਰ ਭੰਨ-ਤੋੜ ਕੀਤੀ ਅਤੇ ਇਸ ਮਗਰੋਂ ਉੱਥੇ ਕੈਸ਼ ਅਕਾਊਂਟਰ ਤੋਂ ਨਕਦੀ ਲੁੱਟ ਲਈ। ਲੁਟੇਰਿਆਂ ਵਲੋਂ ਸਟੋਰ 'ਚੋਂ ਕੁਝ ਸਾਮਾਨ ਵੀ ਚੋਰੀ ਕੀਤਾ ਗਿਆ। ਸਟੋਰ ਅੰਦਰ ਔਰਤ ਕੰਮ ਕਰ ਰਹੀ ਸੀ ਅਤੇ ਲੁਟੇਰਿਆਂ ਨੇ ਸਟੋਰ ਅੰਦਰ ਮੌਜੂਦ ਔਰਤ ਨੂੰ ਧਮਕਾਇਆ, ਜਿਸ ਕਾਰਨ ਉਹ ਡਰ ਗਈ। ਲੁਟੇਰਿਆਂ ਨੇ ਸਟੋਰ ਅੰਦਰ ਮੋਬਾਈਲ ਫੋਨ ਤੋੜ ਦਿੱਤੇ ਤਾਂ ਕਿ ਔਰਤ ਕਿਸੇ ਨੂੰ ਫੋਨ ਕਰ ਕੇ ਮਦਦ ਨਾ ਮੰਗ ਸਕੇ। ਇਸ ਘਟਨਾ ਤੋਂ ਤੁਰੰਤ ਬਾਅਦ ਵਿਕਟੋਰੀਆ ਪੁਲਸ ਅਤੇ ਪੈਰਾ-ਮੈਡੀਕਲ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ। ਔਰਤ ਨੂੰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਵਿਕਟੋਰੀਆ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਲੁਟੇਰਿਆਂ ਵਲੋਂ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੀਡੀਓ ਫੁਟੇਜ ਨੂੰ ਖੰਗਾਲ ਰਹੀ ਹੈ, ਤਾਂ ਕਿ ਲੁਟੇਰਿਆਂ ਦੀ ਭਾਲ ਕੀਤੀ ਜਾ ਸਕੇ।