ਕੋਰੋਨਾ ਵਰਗੇ ਹਨ ਇਮਰਾਨ ਤੇ ਉਨ੍ਹਾਂ ਦੀ ਪਾਰਟੀ : ਮਰੀਅਮ ਸ਼ਰੀਫ

11/10/2020 7:15:15 PM

ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਇਮਰਾਨ ਖਾਨ ਅਤੇ ਉਨ੍ਹਾਂ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ ਜੋੜਦੇ ਹੋਏ ਕਿਹਾ ਕਿ ਦੋਵੇਂ ਇਸ ਘਾਤਕ ਵਾਇਰਸ ਵਰਗੇ ਹਨ।

ਇਹ ਵੀ ਪੜ੍ਹੋ  :-'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ' 

ਜਿਊ ਨਿਊਜ਼ ਮੁਤਾਬਕ ਗਿਲਗਿਟ-ਬਾਲਟਿਸਤਾਨ 'ਚ ਸੋਮਵਾਰ ਨੂੰ ਇਕ ਚੋਣ ਜਨਸਭਾ 'ਚ ਮਰੀਅਮ ਨੇ ਕਿਹਾ 'ਦੁਨੀਆ 'ਚ ਕੋਵਿਡ-19 ਨਾਂ ਦੀ ਬੀਮਾਰੀ ਹਾਲ 'ਚ ਆਈ ਪਰ ਇਹ ਪਾਕਿਸਤਾਨ 'ਚ ਸਾਲ 2018 'ਚ ਹੀ ਫੈਲ ਗਈ ਸੀ। ਇਹ ਬੀਮਾਰੀ ਸਿਰਫ ਮਾਸਕ ਪਹਿਣਨ ਨਾਲ ਨਹੀਂ ਜਾਵੇਗੀ। ਇਸ ਨੂੰ ਉਖਾੜ ਸੁੱਟਣ ਦੀ ਲੋੜ ਹੈ। ਇਮਰਾਨ 2018 'ਚ ਸੱਤਾ 'ਚ ਆਏ ਸਨ।

ਇਹ ਵੀ ਪੜ੍ਹੋ  :-ਕਮਲਾ ਹੈਰਿਸ ਦੇ ਪਤੀ ਡਗਲਸ ਏਮਹਾਫ ਅਮਰੀਕਾ ਦੇ ਪਹਿਲੇ 'ਦੂਜੇ ਜੈਂਟਲਮੈਨ' ਬਣਨਗੇ

ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ) ਦੀ ਉਪ ਪ੍ਰਧਾਨ ਮਰੀਅਮ ਕਬਜ਼ੇ ਵਾਲੇ ਗਿਲਗਿਟ-ਬਾਲਟਿਸਤਾਨ 'ਚ ਇਸ ਐਤਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ 'ਚ ਜੁੱਟੀ ਹੈ। ਮਰੀਅਮ ਨੇ ਇਸ ਤੋਂ ਪਹਿਲਾਂ ਇਕ ਚੋਣ ਸਭਾ 'ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਤਾ 'ਚ ਦਿਨ ਗਿਨੇ-ਚੁਣੇ ਬਚੇ ਹਨ ਅਤੇ ਜਲਦ ਹੀ ਉਨ੍ਹਾਂ ਦੀ 'ਫਰਜ਼ੀ ਸਰਕਾਰ' ਦਾ ਅੰਤ ਹੋਣ ਵਾਲਾ ਹੈ।

ਇਹ ਵੀ ਪੜ੍ਹੋ  :-ਕਮਲਾ ਹੈਰਿਸ ਦੇ ਪਤੀ ਡਗਲਸ ਏਮਹਾਫ ਅਮਰੀਕਾ ਦੇ ਪਹਿਲੇ 'ਦੂਜੇ ਜੈਂਟਲਮੈਨ' ਬਣਨਗੇ

ਗਿਲਗਿਟ-ਬਾਲਟਿਸਤਾਨ 'ਤੇ ਹਰ ਕਦਮ ਦਾ ਇਮਰਾਨ ਨੇ ਕੀਤਾ ਵਿਰੋਧ : ਬਿਲਾਵਲ
ਪਾਕਿਸਤਾਨ ਪੀਪੁਲਸ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਨੇ ਇਹ ਦਾਅਵਾ ਕੀਤਾ ਕਿ ਇਮਰਾਨ ਨੇ ਗਿਲਗਿਟ-ਬਾਲਟਿਸਤਾਨ ਨੂੰ ਸੂਬਿਆਂ ਦਾ ਦਰਜਾ ਦੇਣ ਦੇ ਹਰ ਕਦਮ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਹਰ ਸਮੇਂ ਇਹ ਦਰਜਾ ਦੇਣ ਦਾ ਐਲਾਨ ਕੀਤਾ, ਜਦ ਇਸ ਖੇਤਰ 'ਚ ਚੋਣਾਂ ਹੋਣ ਵਾਲੀਆਂ ਹਨ। ਬਿਲਾਵਲ ਨੇ ਨਾਗਰ 'ਚ ਇਕ ਜਨਸਭਾ 'ਚ ਕਿਹਾ ਕਿ ਇਮਰਾਨ ਨੇ ਜਨਵਰੀ 'ਚ ਇਸ ਖੇਤਰ ਨੂੰ ਸੂਬੇ ਦਾ ਦਰਜਾ ਦੇਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ।

Karan Kumar

This news is Content Editor Karan Kumar