ਪਾਕਿਸਤਾਨ ''ਚ ਆਨਰ ਕਿਲਿੰਗ, ਵਿਆਹੁਤਾ ਔਰਤ ਤੇ ਉਸ ਦੇ ਪ੍ਰੇਮੀ ਦਾ ਕਤਲ

03/25/2024 5:04:59 PM

ਪੇਸ਼ਾਵਰ (ਪੋਸਟ ਬਿਊਰੋ)- ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ਵਿੱਚ ਪੰਜ ਬੱਚਿਆਂ ਵਾਲੀ ਇੱਕ ਵਿਆਹੁਤਾ ਔਰਤ ਅਤੇ ਉਸ ਦੇ ਕਥਿਤ ਪ੍ਰੇਮੀ ਦਾ ਉਸ ਦੇ ਪਤੀ ਅਤੇ ਉਸ ਦੇ ਭਰਾਵਾਂ ਨੇ ਇੱਕ ਸ਼ੱਕੀ ਆਨਰ ਕਿਲਿੰਗ ਵਿੱਚ ਕਤਲ ਕਰ ਦਿੱਤਾ। ਇਹ ਦਰਦਨਾਕ ਘਟਨਾ ਐਤਵਾਰ ਰਾਤ ਪੇਸ਼ਾਵਰ ਜ਼ਿਲ੍ਹੇ ਦੇ ਪਿੰਡ ਸ਼ੇਖ ਮੁਹੰਮਦੀ ਵਿੱਚ ਵਾਪਰੀ।

ਪੁਲਸ ਰਿਪੋਰਟ ਅਨੁਸਾਰ ਮ੍ਰਿਤਕ ਔਰਤ ਦੇ ਪਤੀ ਵਾਹਿਦ ਅਕਬਰ ਨੇ ਆਪਣੇ ਭਰਾਵਾਂ ਵਸੀਮ ਅਤੇ ਕਮਾਲ ਨਾਲ ਮਿਲ ਕੇ ਔਰਤ ਨੂੰ ਕਮਰੇ ਦੇ ਅੰਦਰ ਅਤੇ ਉਸ ਦੇ ਪ੍ਰੇਮੀ ਦਾਊਦ ਦਾ ਘਰ ਦੇ ਬਾਹਰ ਕਤਲ ਕਰ ਦਿੱਤਾ। ਔਰਤ ਦੇ ਪੰਜ ਬੱਚੇ ਸਨ। ਦੋਹਰੇ ਕਤਲ ਤੋਂ ਬਾਅਦ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੋਸ਼ੀਆਂ ਨੂੰ ਫੜਨ ਲਈ ਸ਼ੱਕੀ ਘਰਾਂ 'ਤੇ ਛਾਪੇਮਾਰੀ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਪੂਆ ਨਿਊ ਗਿਨੀ 'ਚ 6.9 ਤੀਬਰਤਾ ਦਾ ਭੂਚਾਲ, ਤਿੰਨ ਲੋਕਾਂ ਦੀ ਮੌਤ, 1000 ਘਰ ਤਬਾਹ

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਦੇਸ਼ ਵਿੱਚ ਹਰ ਸਾਲ ਕਰੀਬ 1000 ਔਰਤਾਂ ਅਣਖ ਦੇ ਨਾਂ 'ਤੇ ਮਾਰੀਆਂ ਜਾਂਦੀਆਂ ਹਨ। ਆਨਰ ਕਿਲਿੰਗ ਦੇ ਪੀੜਤਾਂ ਨੂੰ ਵਿਆਪਕ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਉਹ ਜਾਂ ਤਾਂ ਪਰਿਵਾਰ ਦੀ ਮਰਜ਼ੀ ਵਿਰੁੱਧ ਵਿਆਹ ਕਰਾ ਕੇ ਜਾਂ ਸਬੰਧ ਬਣਾ ਕੇ ਆਪਣੇ ਪਰਿਵਾਰਾਂ ਲਈ ਸ਼ਰਮ ਅਤੇ ਬੇਇੱਜ਼ਤੀ ਦਾ ਕਾਰਨ ਬਣਦੇ ਹਨ। ਅਜਿਹੇ ਕਤਲਾਂ ਪਿੱਛੇ ਅਕਸਰ ਪਰਿਵਾਰਕ ਮੈਂਬਰਾਂ ਦਾ ਹੱਥ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana