ਕੈਨੇਡਾ ''ਚ ਦਾਖਲ ਹੋਣ ਸਮੇਂ ਪੰਗੇ ''ਚ ਪਾ ਸਕਦੀ ਹੈ ''ਭੰਗ''

01/23/2019 8:13:45 PM

ਟੋਰਾਂਟੋ— ਭਾਰਤੀਆਂ ਲਈ ਸੁਪਨਿਆਂ ਦੇ ਦੇਸ਼ ਕੈਨੇਡਾ 'ਚ ਚਾਹੇ ਮਾਰੀਜੁਆਨਾ (ਭੰਗ) ਦਾ ਕਾਨੂੰਨੀਕਰਨ ਕਰ ਦਿੱਤਾ ਗਿਆ ਹੈ ਪਰ ਕੈਨੇਡਾ 'ਚ ਭੰਗ ਲੈ ਕੇ ਦਾਖਲ ਹੋਣ ਵਾਲਿਆਂ ਲਈ ਕਾਨੂੰਨ ਅਜੇ ਵੀ ਬਹੁਤ ਸਖਤ ਹਨ। ਇਸ 'ਤੇ ਦੋਸ਼ੀ ਵਿਅਕਤੀ ਨੂੰ ਸਖਤ ਸਜ਼ਾ ਦੇ ਨਾਲ-ਨਾਲ ਭਾਰੀ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।

ਕੈਨੇਡਾ 'ਚ 17 ਅਕਤੂਬਰ ਨੂੰ ਕਾਨੂੰਨੀਕਰਨ ਤੋਂ ਬਾਅਦ ਬਾਲਗਾਂ ਨੂੰ 30 ਗ੍ਰਾਮ ਤੱਕ ਮਾਰੀਜੁਆਨਾ ਕੋਲ ਰੱਖਣ ਤੇ ਸ਼ੇਅਰ ਕਰਨ ਦੀ ਆਗਿਆ ਦਿੱਤੀ ਗਈ ਹੈ ਪਰ ਫੈਡਰਲ ਬਾਰਡਰ ਸਰਵਿਸ ਏਜੰਸੀ ਵਲੋਂ ਕਾਨੂੰਨੀਕਰਨ ਦਾ ਨਾਜਾਇਜ਼ ਫਾਇਦਾ ਚੁੱਕਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਗਈ ਹੈ ਤੇ ਇਸ ਨੂੰ ਨਸ਼ਾ ਤਸਕਰੀ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ।

ਫੈਡਰਲ ਬਾਰਡਰ ਸਰਵਿਸ ਏਜੰਸੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਕੈਨੇਡਾ 'ਚ ਐਂਟਰੀ ਵੇਲੇ ਮਾਰੀਜੁਆਨਾ ਸਣੇ ਕੋਈ ਵੀ ਨਸ਼ੀਲਾ ਪਦਾਰਥ ਹੈ ਤਾਂ ਉਸ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ। ਅਜਿਹਾ ਨਾ ਕਰਨ 'ਤੇ ਗ੍ਰਿਫਤਾਰੀ ਤੋਂ ਬਾਅਦ ਵਾਹਨ ਵੀ ਜ਼ਬਤ ਕੀਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

Baljit Singh

This news is Content Editor Baljit Singh