ਮਾਰਕੋਸ ਜੂਨੀਅਰ ਬਣੇ ਫਿਲੀਪੀਨ ਦੇ ਨਵੇਂ ਰਾਸ਼ਟਰਪਤੀ, ਦੁਤਰੇਤੇ ਚੁਣੀ ਗਈ ਉਪ ਪ੍ਰਧਾਨ

05/10/2022 5:57:05 PM

ਮਨੀਲਾ (ਭਾਸ਼ਾ)- ਫਿਲੀਪੀਨ ਦੇ ਸਾਬਕਾ ਤਾਨਾਸ਼ਾਹ ਫਰਡੀਨੈਂਡ ਮਾਰਕੋਸ ਦੇ ਪੁੱਤਰ ਮਾਰਕੋਸ ਜੂਨੀਅਰ ਦੇਸ਼ ਦੇ ਨਵੇਂ ਰਾਸ਼ਟਰਪਤੀ ਹੋਣਗੇ ਅਤੇ ਸਾਬਕਾ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਦੀ ਧੀ ਸਾਰਾਹ ਦੁਤਰੇਤੇ ਦੇਸ਼ ਦੀ ਨਵੀਂ ਉਪ-ਰਾਸ਼ਟਰਪਤੀ ਹੋਵੇਗੀ। ਕੁਝ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਫਿਲੀਪੀਨਜ਼ ਵਿੱਚ ਇਸ ਨਵੇਂ ਛੇ ਸਾਲ ਦੇ ਕਾਰਜਕਾਲ ਦੀ ਸ਼ੁਰੂਆਤ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਦੋ ਨਵੇਂ ਆਗੂਆਂ ਦੀ ਜਾਣ-ਪਛਾਣ ਇਸ ਪ੍ਰਕਾਰ ਹੈ। 

ਫਰਡੀਨੈਂਡ ਮਾਰਕੋਸ ਜੂਨੀਅਰ:
ਸਾਬਕਾ ਸੂਬਾਈ ਗਵਰਨਰ, ਕਾਂਗਰਸਮੈਨ ਅਤੇ ਸੈਨੇਟਰ 64 ਸਾਲਾ ਮਾਰਕੋਸ ਆਪਣੇ ਪਿਤਾ ਦੁਆਰਾ 'ਲੋਕ ਸ਼ਕਤੀ' ਵਿਦਰੋਹ ਦੇ ਬਾਅਦ ਸੱਤਾ 'ਤੇ ਕਾਬਜ਼ ਹੋਣ ਤੋਂ 36 ਸਾਲ ਬਾਅਦ ਰਾਸ਼ਟਰਪਤੀ ਅਹੁਦਾ ਆਪਣੇ ਪਰਿਵਾਰ ਵਿੱਚ ਲਿਆਉਣ ਵਿੱਚ ਸਫਲ ਰਹੇ ਹਨ। ਉਹਨਾਂ ਦੀ ਮਾਂ ਇਮੇਲਡਾ ਮਾਰਕੋਸ ਨੇ ਅਮਰੀਕਾ ਵਿੱਚ ਜਲਾਵਤਨੀ ਤੋਂ ਆਪਣੇ ਬੱਚਿਆਂ ਨਾਲ ਫਿਲੀਪੀਨਜ਼ ਵਾਪਸ ਪਰਤਣ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਨੂੰ ਮੁੜ ਪ੍ਰਾਪਤ ਕਰਨ ਲਈ ਦੋ ਵਾਰ ਅਸਫਲ ਕੋਸ਼ਿਸ਼ ਕੀਤੀ। ਉਸਦੇ ਪਤੀ ਦੀ 1989 ਵਿੱਚ ਮੌਤ ਹੋ ਗਈ ਸੀ। ਮਾਰਕੋਸ ਜੂਨੀਅਰ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲਿਆ ਹੈ ਅਤੇ ਆਪਣੇ ਤਾਨਾਸ਼ਾਹੀ ਸ਼ਾਸਨ ਵਿਚ ਅੱਤਿਆਚਾਰ ਹੋਣ ਦੀ ਗੱਲ ਨਹੀਂ ਮੰਨੀ ਹੈ। ਆਪਣੇ ਪਿਤਾ ਦੇ ਉਲਟ ਮਾਰਕੋਸ ਵਿਵਾਦਾਂ ਤੋਂ ਦੂਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਚੀਨ ਦੀ ਪਾਕਿ ਨੂੰ ਚਿਤਾਵਨੀ, 300 ਬਿਲੀਅਨ ਰੁਪਏ ਦਾ ਭੁਗਤਾਨ ਨਾ ਕਰਨ 'ਤੇ 'ਬਿਜਲੀ' ਸਪਲਾਈ ਹੋਵੇਗੀ ਬੰਦ

ਸਾਰਾਹ ਦੁਤਰੇਤੇ:
ਸਾਰਾਹ ਸਾਰਾਹ (43) ਦਾਵਾਓ ਸ਼ਹਿਰ ਦੀ ਮੌਜੂਦਾ ਮੇਅਰ ਹੈ। 2016 ਵਿੱਚ ਉਸਦੇ ਪਿਤਾ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਇਹ ਉਹਨਾਂ ਦੀ ਸੀਟ ਸੀ।  ਫਿਲੀਪੀਨ ਆਰਮੀ ਵਿੱਚ ਇੱਕ ਰਿਜ਼ਰਵ ਅਫਸਰ ਅਤੇ ਵਕੀਲ ਸਾਰਾਹ ਦੀ ਪਾਰਟੀ ਚਾਹੁੰਦੀ ਸੀ ਕਿ ਉਹ ਆਪਣੇ ਪਿਤਾ ਦੀ ਥਾਂ ਲੈ ਲਵੇ ਪਰਉਸ ਨੇ ਉਪ ਰਾਸ਼ਟਰਪਤੀ ਚੋਣ ਲੜਨ ਦਾ ਫ਼ੈਸਲਾ ਕੀਤਾ।


Vandana

Content Editor

Related News