ਕੈਨੇਡਾ ਦੇ ਸ਼ਹਿਰ ਕਿਊਬਿਕ ''ਚ ਨਸਲਵਾਦ ਵਿਰੋਧੀ ਪ੍ਰਦਰਸ਼ਨ ਨੂੰ ਠਹਿਰਾਇਆ ਗਿਆ ਗੈਰ-ਕਾਨੂੰਨੀ

08/21/2017 11:39:54 AM

ਕਿਊਬਿਕ— ਕੈਨੇਡਾ ਦੇ ਸ਼ਹਿਰ ਕਿਊਬਿਕ 'ਚ ਅਪ੍ਰਵਾਸੀ ਸਮਰਥਕਾਂ ਦੀ ਇਕ ਰੈਲੀ ਹੋਈ। ਇਸ ਤੋਂ ਉਲਟ ਪੁਲਸ ਅਤੇ ਕਈ ਦਰਜਨ ਨਸਲਵਾਦ ਵਿਰੋਧੀ ਕਰਮਚਾਰੀਆਂ ਵਿਚਕਾਰ ਝੜਪਾਂ ਹੋਈਆਂ, ਜਦ ਕਿ ਧੁਰ-ਦੱਖਣਪੰਥੀ ਕਰਮਚਾਰੀਆਂ ਦੇ ਪ੍ਰਦਰਸ਼ਨ 'ਚ ਵੀ ਲੋਕ ਪ੍ਰਦਰਸ਼ਨ 'ਚ ਜੁਟੇ ਰਹੇ। ਧੁਰ-ਦੱਖਣਪੰਥੀ ਰੈਲੀ ਦਾ ਵਿਰੋਧ ਕਰਨ ਲਈ ਸੈਂਕੜੇ ਲੋਕ ਕਿਊਬਿਕ 'ਚ ਇਕੱਠੇ ਹੋਏ। ਰੈਲੀ ਦੇ ਸਮਰਥਕ ਦਿਨ 'ਚ ਵਧੇਰੇ ਸਮਾਂ ਇਕ ਪਾਰਕਿੰਗ 'ਚ ਹੀ ਫਸੇ ਰਹੇ। 

ਦੋਹਾਂ ਰੈਲੀਆਂ ਦਾ ਸਾਹਮਣਾ ਨਾ ਹੋਵੇ, ਇਸ ਲਈ ਪੁਲਸ ਨੇ ਸੁਰੱਖਿਆ ਘੇਰਾ ਬਣਾ ਲਿਆ ਪਰ ਛੋਟੇ-ਮੋਟੇ ਸੰਘਰਸ਼ ਦੇ ਬਾਅਦ ਨਸਲਵਾਦ-ਵਿਰੋਧੀ ਪ੍ਰਦਰਸ਼ਨ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ। ਇਸ ਦੌਰਾਨ ਕੁੱਝ ਲੋਕਾਂ ਨੇ ਪੁਲਸ ਨੂੰ ਨਿਸ਼ਾਨਾ ਬਣਾਇਆ। ਇਕ ਪ੍ਰਦਰਸ਼ਨਕਾਰੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਟਵੀਟ ਕਰਕੇ ਦੱਸਿਆ,''ਹਿੰਸਾ ਅਤੇ ਤੋੜ-ਭੰਨ੍ਹ ਕਾਰਨ ਇਹ ਪ੍ਰਦਰਸ਼ਨ ਗੈਰ-ਕਾਨੂੰਨੀ ਹੈ।' 
ਅਪ੍ਰਵਾਸੀ ਵਿਰੋਧੀ ਅਤੇ ਧੁਰ-ਦੱਖਣਪੰਥੀ ਸਮੂਹ 'ਲਾ ਮਿਊਟੇ' ਦੀ ਰੈਲੀ ਦੇ ਜਵਾਬ 'ਚ ਇਸ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਸਮੂਹ ਨੇ ਕਿਊਬਿਕ ਨਿਵਾਸੀਆਂ ਨੂੰ ਕਿਹਾ ਕਿ ਉਹ ਸਰਕਾਰ ਦੀਆਂ ਸਰਹੱਦਾਂ 'ਤੇ ਕਬਜ਼ਾ ਸਥਾਪਤ ਕਰਨ ਦੀ ਮੰਗ ਕਰਨ।