ਮੈਪਿੰਗ ਐਪ ਦੇ ਡਾਟਾ ਨੇ ਦਿਖਾਇਆ ਕਿਵੇਂ ਫੈਲਿਆ ਚੀਨ ’ਚ ਵਾਇਰਸ

02/09/2020 7:44:36 PM

ਸ਼ੰਘਾਈ (ਏਜੰਸੀ)–ਬੋਹਾਨ ’ਚ ਰਹੱਸਮਈ ਨਵੇਂ ਵਾਇਰਸ ਦੀਆਂ ਸ਼ੁਰੂਆਤੀ ਖਬਰਾਂ ਦੇ ਕੁਝ ਹਫਤਿਆਂ ਬਾਅਦ ਲੱਖਾਂ ਲੋਕ ਮੱਧ ਚੀਨ ਦੇ ਸ਼ਹਿਰ ਤੋਂ ਬੱਸਾਂ, ਟਰੇਨਾਂ ਅਤੇ ਜਹਾਜ਼ਾਂ ’ਚ ਭਰ ਜਾਣ ਲੱਗੇ। ਦੇਸ਼ ’ਚ ਚੀਨੀ ਨਵੇਂ ਸਾਲ ਦੇ ਮੌਕੇ ਅਤੇ ਲੋਕਾਂ ਦੇ ਸ਼ਹਿਰ ਛੱਡਣ ਦੀ ਲਹਿਰ ਚੱਲ ਪਈ ਸੀ। ਇਨ੍ਹਾਂ ’ਚੋਂ ਕੁਝ ਆਪਣੇ ਨਾਲ ਇਸ ਨਵੇਂ ਵਾਇਰਸ ਨੂੰ ਲੈ ਕੇ ਗਏ, ਜਿਸ ਨੇ ਹੁਣ ਤੱਕ 800 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਅਤੇ 37,000 ਤੋਂ ਵੱਧ ਲੋਕਾਂ ਨੂੰ ਬੀਮਾਰ ਕਰ ਦਿੱਤਾ ਹੈ।

ਅਧਿਕਾਰੀਆਂ ਨੇ 23 ਜਨਵਰੀ ਨੂੰ ਹੱਦਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸ਼ਹਿਰ ਨੂੰ ਪੂਰੀ ਤਰ੍ਹਾਂ ਵੱਖ ਕਰਨ ਦੇ ਕੁਝ ਦਿਨਾਂ ਬਾਅਦ ਸ਼ਹਿਰ ਦੇ ਮੇਅਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 50 ਲੱਖ ਲੋਕ ਪਹਿਲਾਂ ਹੀ ਸ਼ਹਿਰ ’ਚੋਂ ਬਾਹਰ ਜਾ ਚੁੱਕੇ ਹਨ ਪਰ ਉਹ ਕਿੱਥੇ ਗਏ?

ਇਸ ਸਵਾਲ ਦਾ ਜਵਾਬ ਲੱਭਣ ਲਈ ਏਜੰਸੀ ਨੇ ਚੀਨ ’ਚ ਟੈਕਨਾਲੋਜੀ ਦੀ ਦਿੱਗਜ਼ ਕੰਪਨੀ ਬਾਈਦੂ ਦੇ ਲੋਕੇਸ਼ਨ ਡਾਟਾ ਦਾ ਇਸਤੇਮਾਲ ਕਰ ਕੇ ਘਰੇਲੂ ਯਾਤਰਾ ਦੇ ਵਿਸ਼ਲੇਸ਼ਣ ’ਚ ਪਾਇਆ ਕਿ ਮੱਧ ਚੀਨੀ ਸ਼ਹਿਰ ਦੇ ਕਰੀਬ 75 ਫੀਸਦੀ ਯਾਤਰਾਵਾਂ ਹੁਬੇਈ ਸੂਬੇ ਦੇ ਅੰਦਰ ਸਨ। ਬਾਈਦੂ ਮੈਪ ਐਪ ਹੈ। ਜੋ ਗੂਗਲ ਮੈਪ ਨਾਲ ਮਿਲਦਾ ਜੁਲਦਾ ਹੈ, ਜਿਸ ਦੀ ਵਰਤੋਂ ’ਤੇ ਚੀਨ ’ਚ ਰੋਕ ਹੈ। ਹੋਰ 14 ਫੀਸਦੀ ਯਾਤਰਾਵਾਂ ਗੁਆਂਢੀ ਸੂਬਿਆਂ ਹੇਨਾਨ, ਹੁਨਾਨ, ਅਨਹੁਈ ਅਤੇ ਜ਼ਿਆਂਗਸ਼ੀ ’ਚ ਹੋਈਆਂ। ਕਰੀਬ 2 ਫੀਸਦੀ ਲੋਕ ਗੁਆਂਗਦੋਂਗ ਸੂਬਾ ਗਏ ਅਤੇ ਬਾਕੀ ਚੀਨ ਤੋਂ ਬਾਹਰ ਗਏ। ਹੁਬੇਈ ਪ੍ਰਾਂਤ ਦੇ ਬਾਹਰ ਵੋਹਾਨ ਤੋਂ 10 ਜਨਵਰੀ ਤੋਂ 24 ਜਨਵਰੀ ਦੇ ਦਰਮਿਆਨ ਲੋਕ ਸਭ ਤੋਂ ਜ਼ਿਆਦਾ ਚੋਂਗਕਿੰਗ, ਪੇਂਚਿੰਗ ਅਤੇ ਸ਼ੰਘਾਈ ਗਏ। ਯਾਤਰਾ ਦਾ ਇਹ ਸਵਰੂਪ ਮੋਟੇ ਤੌਰ ’ਤੇ ਵਾਇਰਸ ਦੇ ਸ਼ੁਰੂਆਤੀ ਪ੍ਰਸਾਰ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਜ਼ਿਆਦਾਤਰ ਪੁਲਸ ’ਚ ਮਾਮਲੇ ਅਤੇ ਮੌਤਾਂ ਚੀਨ ’ਚ ਹੁਬੇਈ ਸੂਬੇ ਦੇ ਅੰਦਰ ਹੋਈਆਂ ਹਨ। ਇਸ ਦੇ ਬਾਅਦ ਮੱਧ ਚੀਨ ’ਚ ਸਭ ਤੋਂ ਿਜ਼ਆਦਾ ਮਾਮਲੇ ਸਾਹਮਣੇ ਆਏ ਹਨ,ਉਥੇ ਚੋਂਗਕਿੰਗ ਸ਼ੰਘਾਈ ਅਤੇ ਪੇਂਚਿੰਗ ’ਚ ਵੀ ਇੰਫੈਕਸ਼ਨ ਦੇ ਮਾਮਲੇ ਦੇਖੇ ਗਏ।

Karan Kumar

This news is Content Editor Karan Kumar