ਟਵਿੱਟਰ ਤੋਂ ਹਟਾਏ ਕਈ ਪਾਕਿਸਤਾਨੀ ਅਕਾਉਂਟ, ਨਿਯਮਾਂ ਦੀ ਕੀਤੀ ਸੀ ਉਲੰਘਣਾ

05/11/2019 3:18:26 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੀ ਨਵੀਂ ਸਰਕਾਰ ਦੀ ਅਪੀਲ 'ਤੇ ਮਾਈਕ੍ਰੋਬਲਾਗਿੰਗ ਵੈਬਸਾਈਟ ਟਵਿੱਟਰ ਨੇ 2300 ਅਕਾਉਂਟਸ ਨੂੰ ਹਟਾ ਦਿੱਤਾ ਹੈ। ਦੱਸ ਦਈਏ ਕਿ ਅਜਿਹਾ ਕਰਦੇ ਹੋਏ ਯੂਜ਼ਰਸ ਨੂੰ ਟਵਿੱਟਰ ਦਾ ਨੋਟਿਸ ਵੀ ਭੇਜਿਆ ਗਿਆ। ਪਾਕਿ ਸਰਕਾਰ ਵਲੋਂ ਇਨ੍ਹਾਂ ਅਕਾਉਂਟਸ 'ਤੇ ਦੇਸ਼ ਦੇ ਨਿਯਮਾਂ ਵਿਰੁੱਧ ਜਾਣ ਦਾ ਦੋਸ਼ ਹੈ। ਮਾਈਕ੍ਰੋਬਲਾਗਿੰਗ ਵੈਬਸਾਈਟ ਦੀ ਦੋ ਸਾਲ ਦੀ ਰਿਪੋਰਟ ਮੁਤਾਬਕ ਕੁਲ 3000 ਪਾਕਿਸਤਾਨੀ ਟਵਿੱਟਰ ਅਕਾਉਂਟ ਵਿਚੋਂ 2300 ਅਕਾਉਂਟ ਹਟਾ ਦਿੱਤੇ ਗਏ ਹਨ। ਪਿਛਲੇ ਸਾਲ ਜੁਲਾਈ ਤੋਂ ਦਸੰਬਰ ਤੱਕ ਦੀ ਮਿਆਦ ਵਿਚ ਇਹ ਪਾਕਿਸਤਾਨੀ ਟਵਿੱਟਰ ਅਕਾਉਂਟ ਖਤਮ ਕਰ ਦਿੱਤੇ ਗਏ।

ਡਾਨ ਨਿਊਜ਼ ਵਿਚ ਛਪੀ ਖਬਰ ਮੁਤਾਬਕ ਸ਼ੁੱਕਰਵਾਰ ਨੂੰ ਰਿਲੀਜ਼ ਹੋਏ ਵੈਬਸਾਈਟ ਦੀ ਟਰਾਂਸਪੇਰੇਸੀ ਰਿਪੋਰਟ ਮੁਤਾਬਕ ਜੁਲਾਈ ਤੋਂ ਦਸੰਬਰ ਵਿਚਾਲੇ ਸਰਕਾਰ ਨੇ 193 ਅਕਾਉਂਟ ਹਟਾਉਣ ਦੀ ਅਪੀਲ ਕੀਤੀ ਅਤੇ ਟਵਿੱਟਰ 'ਤੇ 2349 ਪ੍ਰੋਫਾਈਲਸ ਨੂੰ ਰਿਪੋਰਟ ਕੀਤਾ। ਹਾਲਾਂਕਿ ਟਵਿੱਟਰ ਨੇ ਕਿਸੇ ਵੀ ਅਕਾਉਂਟ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ। ਟਵਿੱਟਰ ਨੇ ਵੈਬਸਾਈਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 204 ਅਕਾਉਂਟ ਵਿਚੋਂ ਕੁਝ ਕੰਟੈਂਟ ਨੂੰ ਹਟਾਇਆ। ਜੁਲਾਈ ਵਿਚ ਪਾਕਿਸਤਾਨ ਦੇ ਤਹਿਰੀਕ-ਏ-ਇਨਸਾਫ ਦੀ ਸਰਕਾਰ ਆਉਣ ਤੋਂ ਬਾਅਦ ਸਰਕਾਰ ਅਤੇ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਨੇ 192 ਅਕਾਉਂਟ ਨੂੰ ਹਟਾਉਣ ਦੀ ਅਪੀਲ ਭੇਜੀ ਸੀ। ਇਸ ਤੋਂ ਇਲਾਵਾ ਸਿਰਫ ਇਕ ਅਪੀਲ ਕੋਰਟ ਵਲੋਂ ਭੇਜੀ ਗਈ। ਜਨਵਰੀ-ਜੂਨ 2018 ਵਿਚ ਕੋਰਟ ਦੇ ਹੁਕਮ ਵਿਚ ਅਕਾਉਂਟ ਹਟਾਉਣ ਦੀਆਂ ਤਿੰਨ ਅਪੀਲਾਂ ਭੇਜੀਆਂ ਗਈਆਂ। ਹਾਲ ਦੇ ਮਹੀਨਿਆਂ ਵਿਚ ਸਥਾਨਕ ਅਤੇ ਕੌਮਾਂਤਰੀ ਯੂਜ਼ਰਸ ਦਾ ਕਹਿਣਾ ਹੈ ਕਿ ਟਵਿੱਟਰ ਵਲੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਜਿਸ ਵਿਚ ਉਨ੍ਹਾਂ 'ਤੇ ਪਾਕਿਸਤਾਨੀ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ।

Sunny Mehra

This news is Content Editor Sunny Mehra