ਅਮਰੀਕਾ ''ਚ ਕਈ ਭਾਰਤੀ ਅਮਰੀਕੀਆਂ ਨੇ ਟਰੰਪ ਦੇ ਦੁਬਾਰਾ ਚੁਣੇ ਜਾਣ ਦਾ ਕੀਤਾ ਸਮਰਥਨ

03/11/2020 9:44:32 PM

ਵਾਸ਼ਿੰਗਟਨ - ਭਾਰਤੀ ਅਮਰੀਕੀਆਂ ਦੇ ਇਕ ਸਮੂਹ ਨੇ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਦੇ ਤੌਰ 'ਤੇ ਦੁਬਾਰਾ ਚੁਣੇ ਜਾਣ ਦੇ ਸਮਰਥਨ ਵਿਚ ਅਭਿਆਨ ਚਲਾਉਣ ਦਾ ਸੰਕਲਪ ਲਿਆ ਹੈ। ਦੱਸ ਦਈਏ ਕਿ ਅਮਰੀਕਾ ਵਿਚ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ, ਜਿਸ ਵਿਚ ਰਿਪਬਲਿਕਨ ਪਾਰਟੀ ਵੱਲੋਂ ਟਰੰਪ ਹੀ ਉਮੀਦਵਾਰ ਹੋਣਗੇ, ਉਥੇ ਡੈਮੋਕ੍ਰੇਟਿਕ ਉਮੀਦਵਾਰ ਤੈਅ ਕੀਤੇ ਜਾਣ ਦੀ ਪ੍ਰਕਿਰਿਆ ਅਜੇ ਚੱਲ ਰਹੀ ਹੈ।

ਟਰੰਪ ਨੇ ਭਾਰਤ-ਅਮਰੀਕੀ ਅਲ-ਮੇਸਨ ਦੇ ਕੰਮ ਦੀ ਕੀਤੀ ਤਰੀਫ
ਭਾਰਤੀ ਪ੍ਰਵਾਸੀਆਂ ਨੂੰ ਲੁਭਾਉਣ ਲਈ ਫਲੋਰੀਡਾ ਦੇ ਮਾਰ-ਏ-ਲਾਗੋ ਰਿਸਾਰਟ ਵਿਚ ਐਤਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਅਲ ਮੇਸਨ ਦੇ ਕੰਮ ਦੀ ਤਰੀਫ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੇਸਨ ਗਲੋਬਲ ਰੀਅਲ ਅਸਟੇਟ ਇੰਵੈਸਟਮੈਂਟ ਐਜ਼ੂਕੇਸ਼ਨਲ ਹਸਪਤਾਲ ਦੇ ਸਲਾਹਕਾਰ ਹਨ।

PunjabKesari

ਮੇਸਨ ਵਿਕਟਰੀ ਕਮੇਟੀ ਚਲਾ ਟਰੰਪ ਨੂੰ ਦੁਬਾਰਾ ਚੁਣੇ ਜਾਣ ਦਾ ਚਲਾ ਰਹੇ ਅਭਿਆਨ
ਪ੍ਰੋਗਰਮ ਵਿਚ ਮੌਜੂਦ ਟਰੰਪ ਸਮਰਥਕਾਂ ਮੁਤਾਬਕ ਰਾਸ਼ਟਰਪਤੀ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਵੇਲੇ ਮੇਸਨ ਨੂੰ ਖਡ਼ੇ ਹੋਣ ਨੂੰ ਆਖਿਆ ਅਤੇ ਉਨ੍ਹਾਂ ਦੇ ਕੰਮ ਦੀ ਤਰੀਫ ਕੀਤੀ। ਮਹਿਲਾ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ-ਅਮਰੀਕੀ ਲਕਸ਼ਮੀ ਨਾਇਰ ਨੇ ਆਖਿਆ ਕਿ ਮੇਸਨ ਵਿਕਟਰੀ ਇੰਡੀਅਨ ਅਮਰੀਕਨ ਫਾਇਨੈਂਸ ਕਮੇਟੀ ਦੇ ਉਪ ਪ੍ਰਧਾਨ ਦੇ ਰੂਪ ਵਿਚ ਟਰੰਪ ਦੇ ਰਾਸ਼ਟਰਪਤੀ ਦੇ ਤੌਰ 'ਤੇ ਦੁਬਾਰਾ ਚੁਣੇ ਜਾਣ ਲਈ ਵਿਆਪਕ ਅਭਿਆਨ ਚਲਾ ਭਾਰਤੀ ਅਮਰੀਕੀ ਭਾਈਚਾਰੇ ਵਿਚ ਸੰਪਰਕ ਕਰ ਰਹੇ ਹਨ।

PunjabKesari

ਭਾਰਤੀਆਂ ਨੇ ਮੇਸਨ ਦੀ ਤਰੀਫ 'ਤੇ ਖੁਸ਼ੀ ਜ਼ਾਹਿਰ ਕੀਤੀ
ਟੈਕਸਾਸ ਦੇ ਇਕ ਕਾਰੋਬਾਰੀ ਹਰੀ ਨੰਬੂਦਰੀ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਤੋਂ ਪਹਿਲਾਂ ਮੇਸਨ ਨੂੰ ਖਡ਼ੇ ਹੋਣ ਨੂੰ ਆਖਿਆ ਅਤੇ 700 ਹੋਰ ਮਹਿਮਾਨਾਂ ਦੀ ਮੌਜੂਦਗੀ ਵਿਚ ਉਨ੍ਹਾਂ ਦੇ ਕੰਮ ਦੀ ਤਰੀਫ ਕੀਤੀ। ਉਨ੍ਹਾਂ ਨੇ ਆਖਿਆ ਕਿ ਉਹ ਇਸ ਸਨਮਾਨ ਦੇ ਹੱਕਦਾਰ ਸਨ, ਮੈਂ ਚੋਣਾਂ ਹੋਣ ਤੱਕ ਦੇਸ਼ ਭਰ ਦੀ ਯਾਤਰਾ ਕਰ ਭਾਰਤੀ ਅਮਰੀਕੀਆਂ ਤੋਂ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰਾਂਗਾ।

ਪ੍ਰੋਗਰਾਮ ਵਿਚ ਮੌਜੂਦ ਸਨ 700 ਟਰੰਪ ਸਮਰਥਕ, ਜਿਨ੍ਹਾਂ ਵਿਚੋਂ ਸਨ 30 ਭਾਰਤੀ ਅਮਰੀਕੀ ਕਾਰੋਬਾਰੀ ਮਾਧਵਨ ਕੁਮਾਰ ਨੇ ਪ੍ਰੋਗਰਾਮ ਤੋਂ ਬਾਅਦ ਆਖਿਆ ਕਿ ਰਾਸ਼ਟਰਪਤੀ ਦਾ ਮੇਸਨ ਦਾ ਨਾਂ ਲੈਣਾ ਅਭਿਆਨ ਲਈ ਉਨ੍ਹਾਂ ਦੇ ਸਮਰਪਣ ਅਤੇ ਵਚਨਬੱਧਤਾ ਦਾ ਸਬੂਤ ਹੈ। ਇਸ ਪ੍ਰੋਗਰਾਮ ਵਿਚ ਕਰੀਬ 700 ਟਰੰਪ ਸਮਰਥਕ ਮੌਜੂਦ ਸਨ, ਜਿਨ੍ਹਾਂ ਵਿਚੋਂ ਕਰੀਬ 30 ਤੋਂ ਜ਼ਿਆਦਾ ਭਾਰਤੀ ਅਮਰੀਕੀ ਸਨ, ਜੋ ਜ਼ਿਆਦਾਤਰ ਡਾਕਟਰ, ਉਦਯੋਗਪਤੀ ਅਤੇ ਕਾਰੋਬਾਰੀ ਸਨ। ਸਾਬਕਾ ਟੈਨਿਸ ਖਿਡਾਰੀ  ਵਿਜੇ ਅੰਮਿ੍ਰਤਰਾਜ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਸੀ।

PunjabKesari


Khushdeep Jassi

Content Editor

Related News