ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ’ਚ ਹਨ ਆਸਟ੍ਰੇਲੀਆ ਸਮੇਤ ਕਈ ਦੇਸ਼

08/17/2021 12:27:08 PM

ਇੰਟਰਨੈਸ਼ਨਲ ਡੈਸਕ (ਬਿਊਰੋ) ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਦੁਨੀਆ ਭਰ ਦੇ ਦੇਸ਼ ਚਿੰਤਾ ਵਿਚ ਹਨ। ਅੰਤਰਰਾਸ਼ਟਰੀ ਪੱਧਰ 'ਤੇ ਇਹ ਮੁੱਦਾ ਚਰਚਾ ਵਿਚ ਅਤੇ ਸੁਰਖੀਆਂ ਵਿਚ ਹੈ। ਵੱਖ-ਵੱਖ ਦੇਸ਼ਾਂ ਨੇ ਅਜਿਹੇ ਹਾਲਾਤ 'ਤੇ ਚਿੰਤਾ ਜ਼ਾਹਰ ਕੀਤੀ ਹੈ।

ਅਫਗਾਨਿਸਤਾਨ ਤੋਂ ਭੱਜ ਰਹੇ ਲੋਕਾਂ ਦਾ ਹਵਾਲਾ ਦਿੰਦੇ ਹੋਏ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਕਿਹਾ ਕਿ ਇਹ ਮੁੱਦਾ ਦੁਨੀਆ ਨੂੰ ਲੰਮੇ ਸਮੇਂ ਤਕ ਰੁਝੇਵੇਂ ਵਿਚ ਪਾਈ ਰੱਖੇਗਾ।

– ਸਕੌਟ ਮੌਰੀਸਨ, ਪੀ.ਐੱਮ. ਆਸਟ੍ਰੇਲੀਆ


ਅਸੀਂ ਅਫਗਾਨਿਸਤਾਨ ਦੇ ਭਵਿੱਖ ਲਈ ਲੰਮੇ ਸਮੇਂ ਤਕ ਆਪਸੀ ਸਹਿਯੋਗ ਨਾਲ ਕੰਮ ਕੀਤਾ ਹੈ ਅਤੇ ਤਾਜ਼ਾ ਘਟਨਾਚੱਕਰ ਕਾਰਨ ਆਸਟ੍ਰੇਲੀਆ ਚਿੰਤਾ ਵਿਚ ਹੈ ਕਿਉਂਕਿ ਭਵਿੱਖ ਵਿਚ ਅਫਗਾਨਿਸਤਾਨ ’ਚ ਨੁਕਸਾਨ ਜ਼ਿਆਦਾ ਵੱਧ ਸਕਦਾ ਹੈ। ਅਫਗਾਨਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਘਾਣ ਅਤੇ ਹਿੰਸਾ ਲਈ ਤਾਲਿਬਾਨੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ।

ਪੜ੍ਹੋ ਇਹ ਅਹਿਮ ਖਬਰ -ਬ੍ਰਿਟਿਸ਼ 21 ਸਾਲਾ ਨੌਜਵਾਨ ਕਾਬੁਲ 'ਚ ਫਸਿਆ, ਕਰ ਰਿਹਾ ਮੌਤ ਦੀ ਉਡੀਕ

–ਜੈਸਿੰਡਾ ਅਰਡਰਨ, ਪ੍ਰਧਾਨ ਮੰਤਰੀ ਨਿਊਜ਼ੀਲੈਂਡ


ਅਫਗਾਨਿਸਤਾਨ ਵਿਚ ਬੀਤੇ ਸਮੇਂ ’ਚ ਤਾਲਿਬਾਨੀ ਰਾਜ ਦੌਰਾਨ ਔਰਤਾਂ ਨੂੰ ਸਿੱਖਿਆ ਤੇ ਨੌਕਰੀ ਤੋਂ ਵਾਂਝਾ ਰੱਖਿਆ ਗਿਆ ਸੀ ਪਰ ਨਿਊਜ਼ੀਲੈਂਡ ਔਰਤਾਂ ਲਈ ਸਿੱਖਿਆ ਤੇ ਨੌਕਰੀ ਦੇ ਹੱਕ ਵਿਚ ਹੈ। ਦੁਨੀਆ ਤਾਲਿਬਾਨ ਵਲੋਂ ਕੀਤੇ ਜਾ ਰਹੇ ਚੰਗੇ ਸ਼ਾਸਨ ਦੇ ਦਾਅਵਿਆਂ ਨੂੰ ਵੇਖ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਤਾਲਿਬਾਨੀ ਆਮ ਨਾਗਰਿਕਾਂ ਨੂੰ ਸ਼ਾਂਤੀ ਨਾਲ ਰਹਿਣ ਦੀ ਆਜ਼ਾਦੀ ਦੇਣ।

ਪਾਕਿਸਤਾਨ ਸਿਆਸੀ ਸਥਿਰਤਾ ਵਿਚ ਅਹਿਮ ਭੂਮਿਕਾ ਨਿਭਾਏਗਾ : ਕੁਰੈਸ਼ੀ


ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਵਿਚ ਸਿਆਸੀ ਸਥਿਰਤਾ ਲਿਆਉਣ ’ਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਅਫਗਾਨਿਸਤਾਨ ਨਾਲ ਸੰਪਰਕ ਬਣਾਈ ਰੱਖਣਾ ਚਾਹੀਦਾ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਆਪਣੀ ਸਥਿਤੀ ਨੂੰ ਲੈ ਕੇ ਬਹੁਤ ਸਪਸ਼ਟ ਹੈ। ਅਸੀਂ ਸੋਚਦੇ ਹਾਂ ਕਿ ਸਿਰਫ ਗੱਲਬਾਤ ਨਾਲ ਹੀ ਸਿਆਸੀ ਹੱਲ ਨਿਕਲੇਗਾ। ਅਸੀਂ ਉੱਥੇ ਲਗਾਤਾਰ ਖਾਨਾਜੰਗੀ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਜੇ ਦੁਨੀਆ ਦੇ ਦੇਸ਼ ਅਫਗਾਨਿਸਤਾਨ ਨੂੰ ਸਹਿਯੋਗ ਦਿੰਦੇ ਹਨ ਤਾਂ ਪਾਕਿਸਤਾਨ ਵੀ ਬਰਾਬਰ ਸਹਿਯੋਗ ਦੇਵੇਗਾ।

Vandana

This news is Content Editor Vandana