ਮਨੀਲਾ ਨੇ ਕਮਿਊਨਿਸਟ ਵਿਦਰੋਹੀਆਂ ਨਾਲ 5ਵੇਂ ਦੌਰ ਦੀ ਗੱਲਬਾਤ ਅਧਿਕਾਰਕ ਤੌਰ ''ਤੇ ਕੀਤੀ ਰੱਦ

05/29/2017 6:06:32 PM

ਨੀਦਰਲੈਂਡ— ਵਿਦਰੋਹੀ ਲੜਾਕਿਆਂ ਨੂੰ ਹਮਲੇ ਤੇਜ਼ ਕਰਨ ਦੇ ਹੁਕਮ ਦੇਣ ਨਾਲ ਪੈਦਾ ਹੋਏ ਵਿਵਾਦ ਨੂੰ ਹੱਲ ਨਾ ਕਰ ਪਾਉਣ ਦੇ ਮੱਦੇਨਜ਼ਰ ਫਿਲੀਪੀਨਜ਼ ਦੀ ਸਰਕਾਰ ਨੇ ਕਮਿਊਨਿਸਟ ਵਿਦਰੋਹੀਆਂ ਨਾਲ ਤਾਜ਼ੀ ਗੱਲਬਾਤ ਨੂੰ ਅਧਿਕਾਰਕ ਤੌਰ 'ਤੇ ਰੱਦ ਕਰ ਦਿੱਤਾ ਹੈ। ਸਰਕਾਰ ਦੇ ਮੁਖੀ ਜੀਜਸ ਦੁਰੇਜਾ ਨੇ 10 ਘੰਟੇ ਤੱਕ ਬੰਦ ਦਰਵਾਜ਼ੇ 'ਚ ਵਿਚਾਰ-ਵਟਾਦਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਅਸੀਂ 5ਵੇਂ ਦੌਰ ਦੀ ਗੱਲਬਾਤ 'ਚ ਹਿੱਸਾ ਨਾ ਲੈਣ ਦੇ ਫੈਸਲੇ 'ਤੇ ਡਟੇ ਰਹਾਂਗੇ।'' ਉਨ੍ਹਾਂ ਨੇ ਕਿਹਾ, ''ਆਪਣਾ ਫੈਸਲਾ ਬਦਲਣ ਲਈ ਕੋਈ ਠੋਸ ਕਾਰਣ ਨਹੀਂ ਹੈ.... ਜਿਸ ਦਾ ਅਸੀਂ ਕੱਲ ਐਲਾਨ ਕੀਤਾ ਸੀ।'' ਜੀਜਸ ਨੇ ਕਿਹਾ ਕਿ ਮਨੀਲਾ 'ਅਧਿਕਾਰਕ' ਤੌਰ 'ਤੇ ਖੁਦ ਨੂੰ ਗੱਲਬਾਤ ਤੋਂ ਵੱਖ ਕਰ ਰਿਹਾ ਹੈ।