ਗੋਲੀਬਾਰੀ ''ਚ ਕਲੀਵਲੈਂਡ ਦੇ ਅਧਿਕਾਰੀ ਦੀ ਮੌਤ, ਦੋਸ਼ੀਆਂ ਦੀ ਤਲਾਸ਼ ਜਾਰੀ

09/05/2020 12:55:14 AM

ਕਲੀਵਲੈਂਡ (ਅਮਰੀਕਾ) (ਏਪੀ): ਕਲੀਵਲੈਂਡ ਦੇ ਇਕ ਪੁਲਸ ਅਧਿਕਾਰੀ ਸਣੇ ਦੋ ਲੋਕਾਂ ਦੀ ਗੋਲੀ ਲੱਗਣ ਕਾਰਣ ਮੌਤ ਹੋਈ ਹੈ ਜਦਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪੱਛਮੀ ਖੇਤਰ ਵਿਚ ਵੀਰਵਾਰ ਰਾਤ 10 ਵਜੇ ਦੇ ਨੇੜੇ ਇਹ ਗੋਲੀਬਾਰੀ ਹੋਈ। ਪੁਲਸ ਮੁਖੀ ਕਾਲਵਿਨ ਵਿਲਿਅਮਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰਿਆ ਗਿਆ ਪੁਲਸ ਕਰਮਚਾਰੀ ਬੀਤੇ 25 ਸਾਲਾਂ ਤੋਂ ਵਿਭਾਗ ਦੇ ਨਾਲ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਕਲੀਵਲੈਂਡ ਨੇ ਆਪਣੇ ਸਭ ਤੋਂ ਵਧੀਆ ਅਫਸਰਾਂ ਵਿਚੋਂ ਇਕ ਨੂੰ ਗੁਆ ਦਿੱਤਾ। ਮਾਰੇ ਗਏ ਅਧਿਕਾਰੀ ਦੇ ਨਾਮ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਗਈ ਹੈ। ਕਲੀਵਲੈਂਡ ਪੁਲਸ ਪੈਟ੍ਰੋਲਮੇਨਸ ਐਸੋਸੀਏਸ਼ਨ ਦੇ ਪ੍ਰਧਾਨ ਜੈਫ ਫੋਲਮਰ ਨੇ ਕਿਹਾ ਕਿ ਇਕ ਹੋਰ ਵਿਅਕਤੀ ਵੀ ਅਧਿਕਾਰੀ ਦੀ ਕਾਰ ਵਿਚ ਮ੍ਰਿਤਕ ਮਿਲਿਆ ਹੈ ਹਾਲਾਂਕਿ ਉਹ ਪੁਲਸ ਕਰਮਚਾਰੀ ਨਹੀਂ ਹੈ। ਪੁਲਸ ਨੇ ਉਸ ਵਿਅਕਤੀ ਦੀ ਜਾਣਕਾਰੀ ਤੁਰੰਤ ਜਾਰੀ ਨਹੀਂ ਕੀਤਾ ਹੈ। ਜਾਂਚ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੱਕੀ ਹਮਲਾਵਰ ਨੂੰ ਫੜਨ ਵਿਚ ਉਨ੍ਹਾਂ ਦੀ ਮਦਦ ਕਰਨ।

Baljit Singh

This news is Content Editor Baljit Singh