ਉੱਘੇ ਗੀਤਕਾਰ ਮੰਗਲ ਹਠੂਰ ਦੀ ਪੁਸਤਕ ''ਪੰਜਾਬ ਦਾ ਪਾਣੀ'' ਲੋਕ ਅਰਪਿਤ

07/09/2019 2:27:50 PM

ਫਰਿਜ਼ਨੋ, (ਰਾਜ ਗੋਗਨਾ)— ਉੱਘੇ ਗੀਤਕਾਰ ਮੰਗਲ ਹਠੂਰ ਦੀ ਸ਼ੇਅਰੋ-ਸ਼ਾਇਰੀ ਦੀ ਬਹੁ-ਚਰਚਿਤ ਪੁਸਤਕ 'ਪੰਜਾਬ ਦਾ ਪਾਣੀ' ਲੰਘੇ ਐਤਵਾਰ ਸਥਾਨਕ ਇੰਡੀਆ ਓਵਨ ਰੈਸਟੋਰੈਂਟ 'ਚ ਇੱਕ ਪ੍ਰਭਾਵਸ਼ਾਲੀ ਸਾਦੇ ਸਮਾਗਮ ਦੌਰਾਨ ਰਲੀਜ਼ ਕੀਤੀ ਗਈ। ਇਸ ਸਮਾਗਮ 'ਚ ਜਿੱਥੇ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਨੇ ਆਪਣੇ ਵਿਚਾਰ ਰੱਖੇ, ਉੱਥੇ ਲੋਕਲ ਕਵੀਆਂ ਅਤੇ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ।

ਇਸ ਮੌਕੇ ਬੁਲਾਰਿਆਂ ਨੇ ਮੰਗਲ ਹਠੂਰ ਦੀ ਨਿੱਗਰ ਸੋਚ ਨੂੰ ਸਮਾਜ ਨੂੰ ਸੇਧ ਦੇਣ ਵਾਲੀ ਕਲਮ ਗਰਦਾਨਿਆ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਸਾਫ਼-ਸੁਥਰੀ ਕਲਮ ਹਮੇਸ਼ਾ ਚੱਲਦੀ ਰਹੇਗੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਿੱਥੇ ਮੰਗਲ ਹੁਣ ਤੱਕ ਸੈਂਕੜੇ ਗੀਤ ਲਿਖ ਚੁੱਕੇ ਹਨ, ਉੱਥੇ ਉਨ੍ਹਾਂ ਦੀਆਂ ਤਕਰੀਬਨ 13 ਪੁਸਤਕਾਂ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣ ਚੁੱਕੀਆਂ ਹਨ। 

ਇਸ ਮੌਕੇ ਮੰਗਲ ਨੇ ਆਪਣੀ ਮਿਆਰੀ ਸ਼ੇਅਰੋ-ਸ਼ਾਇਰੀ ਰਾਹੀਂ ਖੂਬ ਰੰਗ ਬੰਨ੍ਹਿਆ। ਇਸ ਮੌਕੇ ਹੋਰ ਬੁਲਾਰਿਆਂ 'ਚ ਸੰਤੋਖ ਮਨਹਾਸ, ਸ਼ਾਇਰ ਹਰਜਿੰਦਰ ਕੰਗ, ਡਾ. ਅਰਜਨ ਸਿੰਘ ਜੋਸ਼ਨ ਆਦਿ ਸ਼ਾਮਲ ਸਨ। ਇਸ ਤੋਂ ਬਿਨਾਂ ਲੋਕਲ ਗੀਤਕਾਰਾਂ ਅਤੇ ਸ਼ਾਇਰਾਂ ਨੇ ਵੀ ਹਾਜ਼ਰੀ ਭਰੀ, ਜਿਨ੍ਹਾਂ 'ਚ ਸੁੱਖੀ ਧਾਲੀਵਾਲ, ਧਰਮਵੀਰ ਥਾਂਦੀ, ਅਵਤਾਰ ਗਰੇਵਾਲ, ਗੈਰੀ ਢੇਸੀ, ਬਹਾਦਰ ਸਿੱਧੂ, ਰਣਜੀਤ ਗਿੱਲ, ਕਮਲਜੀਤ ਬੈਨੀਪਾਲ, ਸਾਧੂ ਸਿੰਘ ਸੰਘਾ, ਗੋਗੀ ਸੰਧੂ, ਮਲਕੀਤ ਮੀਤ, ਆਦਿ ਦੇ ਨਾਮ ਜ਼ਿਕਰਯੋਗ ਹਨ। ਇਸ ਸਮਾਗਮ 'ਚ ਫਰਿਜ਼ਨੋ ਦੀਆਂ ਸਿਰ ਕੱਢ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ। ਪੂਰੇ ਪ੍ਰੋਗਰਾਮ ਦੌਰਾਨ