ਮੈਨਚੇਸਟਰ ਹਮਲਾਵਰ ਦਾ ਭਰਾ ਤ੍ਰਿਪੋਲੀ 'ਚ ਗ੍ਰਿਫਤਾਰ

05/24/2017 10:48:29 PM

ਤ੍ਰਿਪੋਲੀ — ਬ੍ਰਿਟੇਨ ਦੇ ਮੈਨਚੇਸਟਰ 'ਚ ਇਕ ਸੰਗੀਤ ਪ੍ਰੋਗਰਾਮ 'ਚ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਹਮਲਾਵਰ ਦੇ ਭਰਾ ਨੂੰ ਇਸਲਾਮਕ ਸਟੇਟ ਨਾਲ ਜੁੜਿਆ ਹੋਣ ਦੇ ਸ਼ੱਕ 'ਚ ਤ੍ਰਿਪੋਲੀ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਕ ਸਥਾਨਕ ਅੱਤਵਾਦ ਨਿਰੋਧਕ ਫੋਰਸ ਦੇ ਬੁਲਾਰੇ ਅਹਿਮਦ ਬਿਨ ਸਲੀਮ ਨੇ ਬੁੱਧਵਾਰ ਨੂੰ ਦੱਸਿਆ ਕਿ ਹਸੀਮ ਅਬੇਦੀ ਓਰਫ ਰਾਦਾ ਨੂੰ ਮੰਗਲਵਾਰ ਦੀ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲਸ ਨੇ ਦੱਖਣੀ ਮੈਨਚੇਸਟਰ ਤੋਂ ਬੁੱਧਵਾਰ ਨੂੰ 3 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਉਤਰੀ ਸ਼ਹਿਰ ਮੈਨਚੇਸਟਰ 'ਚ ਸੋਮਵਾਰ ਰਾਤ ਅਮਰੀਕੀ ਗਾਇਕਾ ਏਰਿਆਨਾ ਗ੍ਰਾਂਡੇ ਦੇ ਇਕ ਪ੍ਰੋਗਰਾਮ ਤੋਂ ਬਾਅਦ ਹੋਏ ਅੱਤਵਾਦੀ ਹਮਲੇ 'ਚ 22 ਲੋਕਾਂ ਦੀ ਮੌਤ ਹੋ ਗਈ ਸੀ ਅਤੇ 59 ਜ਼ਖਮੀ ਹੋ ਗਏ।