ਮੈਨਚੇਸਟਰ ਧਮਾਕੇ ''ਚ ਜ਼ਿੰਦਾ ਬਚੀ ਕੁੜੀ ਨੇ ਬਿਆਨ ਕੀਤਾ ਉਹ ਅੱਖੀਂ ਦੇਖਿਆ ਹਾਲ, ਜਿਸ ਬਾਰੇ ਜਾਣ ਕੇ ਦਹਿਲ ਗਏ ਲੋਕਾਂ ਦੇ ਦਿਲ

05/23/2017 4:42:57 PM

ਮੈਨਚੇਸਟਰ— ਮੇਰੇ ਖੂਨ ਨਾਲ ਭਿੱਜੇ ਵਾਲਾਂ ਵਿਚ ਅਜੇ ਵੀ ਲੋਕਾਂ ਦੇ ਮਾਸ ਦੇ ਟੁੱਕੜਿਆਂ ਵਰਗਾ ਕੁਝ ਹੈ। ਇਹ ਕਹਿਣਾ ਹੈ ਕਿ ਬ੍ਰਿਟੇਨ ਦੇ ਮੈਨਚੇਸਟਰ ਵਿਚ ਪੌਪ ਗਾਇਕਾ ਏਰੀਆਨਾ ਗ੍ਰਾਂਡੇ ਦੇ ਕਨਸਰਟ ਦੌਰਾਨ ਹੋਏ ਧਮਾਕੇ ਵਿਚ ਜ਼ਿੰਦਾ ਬਚੀ 17 ਸਾਲਾ ਐਬੀ ਮੁਲੇਨ ਦਾ। ਐਬੀ ਧਮਾਕੇ ਦੇ ਸਮੇਂ ਕਨਸਰਟ ਹਾਲ ਵਿਚ ਮੌਜੂਦ ਸੀ। ਇਸ ਹਮਲੇ ਵਿਚ 22 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਐਬੀ ਨੇ ਦੱਸਿਆ ਕਿ ਉਸ ਤੋਂ ਕੁਝ ਸੈਂਟੀਮੀਟਰਾਂ ਦੀ ਦੂਰੀ ''ਤੇ ਹੀ ਸਭ ਕੁਝ ਹੋਇਆ। ਇਕ ਤੇਜ਼ ਆਵਾਜ਼ ਤੋਂ ਬਾਅਦ ਸਾਰਾ ਆਲਮ ਚੀਕਾਂ ਨਾਲ ਭਰ ਗਿਆ। ਹਰ ਪਾਸੇ ਚਿਥੜਿਆਂ ਵਿਚ ਲੋਕ ਘੁੰਮ ਰਹੇ ਸਨ। ਕਿਸੇ ਦੇ ਸਰੀਰ ਦਾ ਕੋਈ ਅੰਗ ਗਾਇਬ ਸੀ ਅਤੇ ਕੋਈ ਖੂਨ ਨਾਲ ਲਥਪਥ ਸੀ। ਕੋਈ ਆਪਣਿਆਂ ਨੂੰ ਲੱਭ ਰਿਹਾ ਸੀ। ਐਬੀ ਨਾਲ ਵੀ ਕੁਝ ਅਜਿਹਾ ਹੀ ਹੋਇਆ। ਆਸ-ਪਾਸ ਦੇ ਲੋਕਾਂ ਦੇ ਖੂਨ ਨਾਲ ਉਸ ਦੇ ਵਾਲ ਵੀ ਭਿੱਜ ਗਏ। 
ਇਕ ਹੋਰ ਵਿਅਕਤੀ ਐਂਡੀ ਹੋਲੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚੀ ਨੂੰ ਲੈਣ ਲਈ ਮੈਨਚੇਸਟਰ ਅਰੋਨਾ ਵਿਖੇ ਗਿਆ ਸੀ। ਉਹ ਬਾਹਰ ਪਤਨੀ ਅਤੇ ਬੱਚੀ ਦਾ ਇੰਤਜ਼ਾਰ ਹੀ ਕਰ ਰਿਹਾ ਸੀ ਕਿ ਤੇਜ਼ ਧਮਾਕਾ ਹੋਇਆ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਉਹ 30 ਫੁੱਟ ਦੀ ਦੂਰੀ ''ਤੇ ਜਾ ਕੇ ਡਿੱਗ ਗਿਆ। ਉਸ ਦੇ ਦਿਮਾਗ ਵਿਚ ਸਭ ਤੋਂ ਪਹਿਲਾਂ ਖਿਆਲ ਇਹੀ ਆਇਆ ਕਿ ਉਸ ਦੀ ਪਤਨੀ ਤੇ ਬੱਚੀ ਕਿਸ ਹਾਲ ਵਿਚ ਹੋਣਗੀਆਂ। ਉਸ ਨੇ ਲਾਸ਼ਾਂ ਵਿਚ ਜਾ ਕੇ ਆਪਣੀ ਪਤਨੀ ਅਤੇ ਬੱਚੀ ਦੀ ਤਲਾਸ਼ ਕੀਤੀ। ਖੁਸ਼ਕਿਸਮਤੀ ਰਹੀ ਕਿ ਉਹ ਜ਼ਿੰਦਾ ਸਨ। ਇੱਥੇ ਦੱਸ ਦੇਈਏ ਕਿ ਧਮਾਕੇ ਤੋਂ ਬਾਅਦ ਅਜੇ ਤੱਕ ਵੀ ਕੁਝ ਲੋਕ ਲਾਪਤਾ ਹਨ। ਧਮਾਕੇ ਤੋਂ ਬਾਅਦ ਤਕਰੀਬਨ 50 ਬੱਚੇ ਲਾਪਤਾ ਹੋ ਗਏ, ਜਿਨ੍ਹਾਂ ਦੇ ਮਾਪੇ ਘਟਨਾ ਦੌਰਾਨ ਇਧਰ-ਉੱਧਰ ਹੋ ਗਏ। ਬਾਅਦ ਵਿਚ ਉਨ੍ਹਾਂ ਬੱਚਿਆਂ ਨੂੰ ਇਕ ਔਰਤ ਆਪਣੇ ਨਾਲ ਲੈ ਗਈ ਅਤੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਉਨ੍ਹਾਂ ਦਾ ਖਿਆਲ ਰੱਖਿਆ।

 

Kulvinder Mahi

This news is News Editor Kulvinder Mahi