ਮੌਤ ਅੱਗੇ ਜ਼ਿੰਦਗੀ ਦੀ ਜੰਗ ਜਿੱਤ ਚੁੱਕੇ ਇਸ ਆਸਟਰੇਲੀਅਨ ਵਿਅਕਤੀ ਨੇ ਸੁਣਾਈ ਆਪਣੀ ਕਹਾਣੀ, ਕਿਹਾ...

02/10/2017 4:42:35 PM

 ਸਿਡਨੀ— ਬੀਤੇ ਦਿਨੀਂ ਨਿਊ ਸਾਊਥ ਵੇਲਜ਼ ਸੂਬੇ ਦੇ ਇੱਕ ਇਲਾਕੇ ''ਚ ਖੇਤ ਦੀ ਖੁਦਾਈ ਕਰਦੇ ਸਮੇਂ ਇੱਕ ਵਿਅਕਤੀ ਦਲਦਲ ''ਚ ਡਿੱਗ ਪਿਆ ਸੀ। ਇਹ ਹਾਦਸਾ ਖੁਦਾਈ ਵਾਲੀ ਮਸ਼ੀਨ ਦੇ ਪਲਟਣ ਕਾਰਨ ਵਾਪਰਿਆ ਸੀ। ਹਾਦਸੇ ਤੋਂ ਬਾਅਦ ਉਕਤ ਵਿਅਕਤੀ ਕਈ ਘੰਟਿਆਂ ਤੱਕ ਦਲਦਲ ''ਚ ਫਸਿਆ ਰਿਹਾ ਅਤੇ ਕਾਫੀ ਰੌਲਾ ਪਾਉਣ ਤੋਂ ਬਾਅਦ ਅਖ਼ੀਰ ਉਸ ਦੇ ਗੁਆਂਢੀ ਦੇ ਕੰਨੀਂ ਉਸ ਦੀ ਆਵਾਜ਼ ਪਈ। ਇਸ ਪਿੱਛੋਂ ਉਸ ਨੇ ਰਾਹਤ ਅਤੇ ਬਚਾਅ ਟੀਮ ਨੂੰ ਸੂਚਿਤ ਕੀਤਾ, ਜਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਪਾਣੀ ''ਚੋਂ ਬਾਹਰ ਕੱਢਿਆ ਅਤੇ ਹਸਪਤਾਲ ''ਚ ਭਰਤੀ ਕਰਾਇਆ। 

ਮੌਤ ਅੱਗੇ ਜ਼ਿੰਦਗੀ ਦੀ ਜੰਗ ਚੁੱਕੇ ਡੈਨੀਅਲ ਮਿਲਰ ਨੇ ਦੱਸਿਆ ਕਿ ਕਿ ਜੇਕਰ ਅੱਜ ਉਹ ਇੰਨੇ ਵੱਡੇ ਹਾਦਸੇ ਦੌਰਾਨ ਬਚਿਆ ਹੈ ਤਾਂ ਇਹ ਸਭ ਉਸ ਵਲੋਂ ਕੀਤੇ ਗਏ ਯੋਗ ਅਭਿਆਸ ਕਾਰਨ ਹੀ ਸੰਭਵ ਹੋ ਸਕਿਆ ਹੈ। ਮਿਲਰ ਨੇ ਦੱਸਿਆ, ''ਮੈਂ ਫਸ ਗਿਆ ਸੀ। ਮੈਂ ਆਪਣੀਆਂ ਬਾਂਹਾਂ ਦੀ ਵਰਤੋਂ ਪਾਣੀ ਦੇ ਉੱਪਰ ਆਪਣੇ ਸਿਰ ਨੂੰ ਰੱਖਣ ਲਈ ਕੀਤੀ। ਮੈਨੂੰ ਲੱਗਦਾ ਹੈ ਕਿ ਇਹ ਕੋਬਰਾ ਸਥਿਤੀ ਸੀ।'' ਉਸ ਨੇ ਅੱਗੇ ਕਿਹਾ, ''ਮੈਂ ਯੋਗੀ ਨਹੀਂ ਹਾਂ ਪਰ ਤੁਸੀਂ ਕਹਿ ਸਕਦੇ ਹੋ ਕਿ ਯੋਗ ਨੇ ਮੇਰੀ ਜਾਨ ਬਚਾਈ।'' ਬਚਾਅ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਦੀ ਅਗਨੀ ਪ੍ਰੀਖਿਆ ਦੋ ਘੰਟਿਆਂ ਤੱਕ ਚੱਲੀ ਪਰ ਮਿਲਰ ਦੀ ਪਤਨੀ ਦਾ ਕਹਿਣਾ ਹੈ ਕਿ ਇਹ ਪ੍ਰੀਖਿਆ ਪੰਜ ਘੰਟਿਆਂ ਦੀ ਸੀ। ਮਿਲਰ ਨੇ ਦੱਸਿਆ ਕਿ ਜਦੋਂ ਉਹ ਦਲਦਲ ''ਚ ਫਸਿਆ ਸੀ ਤਾਂ ਉਸ ਸਮੇਂ ਉਹ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਦੇ ਕੋਲ ਵਾਪਸ ਪਰਤਣ ਦੇ ਬਾਰੇ ''ਚ ਸੋਚਦਾ ਰਿਹਾ।