ਘੰਟਿਆਂ ਬੱਧੀ ਦਲਦਲ ''ਚ ਫਸਿਆ ਰਿਹਾ ਵਿਅਕਤੀ, ਦੇਖਣ ਵਾਲਿਆਂ ਦੀ ਕੰਬ ਗਈ ਰੂਹ (ਦੇਖੋ ਤਸਵੀਰਾਂ)

02/08/2017 5:07:15 PM

ਸਿਡਨੀ— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ''ਚ ਇੱਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਮਸ਼ੀਨ ਨਾਲ ਜਦੋਂ ਆਪਣੇ ਖੇਤ ''ਚ ਖੁਦਾਈ ਕਰ ਰਿਹਾ ਸੀ ਤਾਂ ਇਸ ਦੌਰਾਨ ਉਸ ਦਾ ਵਾਹਨ ਪਲਟ ਗਿਆ ਅਤੇ ਉਹ ਖੇਤ ਦੇ ਕੋਲ ਦਲਦਲ ''ਚ ਡਿੱਗ ਗਿਆ। ਇਸ ਦੌਰਾਨ ਉਸ ਦਾ ਪੂਰਾ ਸਰੀਰ ਦਲਦਲ ''ਚ ਡੁੱਬ ਗਿਆ ਅਤੇ ਸਿਰਫ਼ ਉਸ ਦੀ ਧੜ ਹੀ ਬਾਹਰ ਦਿਖਾਈ ਦੇ ਰਹੀ ਸੀ। ਇਹ ਘਟਨਾ ਫੋਰਸਟਰ ਸ਼ਹਿਰ ਦੇ ਚਾਰਲੋਟ ਬੇਅ ਇਲਾਕੇ ''ਚ ਮੰਗਲਵਾਰ ਨੂੰ ਵਾਪਰੀ। ਪੀੜਤ ਦਾ ਨਾਂ ਡੈਨੀਅਲ ਮਿਲਰ ਦੱਸਿਆ ਜਾ ਰਿਹਾ। 
ਦਲਦਲ ''ਚ ਫਸੇ ਮਿਲਰ ਨੇ ਕਈ ਸਮੇਂ ਤੱਕ ਉੱਚੀ-ਉੱਚੀ ਰੌਲਾ ਪਾਇਆ ਤਾਂ ਕਿ ਕੋਈ ਉਸ ਦੀ ਮਦਦ ਲਈ ਅੱੱਗੇ ਆਏ ਪਰ ਸਭ ਵਿਆਰਥ। ਤਕਰੀਬਨ ਦੋ ਘੰਟਿਆਂ ਤੱਕ ਉਹ ਇਸੇ ਅਵਸਥਾ ''ਚ ਰਿਹਾ। ਇਸ ਪਿੱਛੋਂ ਉਸ ਦੇ ਗੁਆਂਢੀ ਦੇ ਕੰਨੀਂ ਉਸ ਦਾ ਰੌਲਾ ਪਿਆ, ਜਿਸ ਨੇ ਬਾਅਦ ''ਚ ਬਾਅਦ ''ਚ ਰਾਹਤ ਅਤੇ ਬਚਾਅ ਟੀਮ ਨੂੰ ਮੌਕੇ ''ਤੇ ਬੁਲਾਇਆ। ਬਚਾਅ ਟੀਮ ਦੇ ਅਧਿਕਾਰੀਆਂ ਨੇ ਕਾਫੀ ਸਖ਼ਤ ਮਿਹਨਤ ਤੋਂ ਬਾਅਦ ਉਸ ਦਲਦਲ ''ਚੋਂ ਕੱਢਿਆ। ਸਰੀਰ ਦੇ ਘੱਟ ਤਾਪਮਾਨ ਅਤੇ ਪਿੱਠ ''ਚ ਦਰਦ ਦੀ ਸ਼ਿਕਾਇਤ ਕਾਰਨ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ।