ਕੈਲੀਫੋਰਨੀਆ ’ਚ ਅੰਗੂਰ ਦੇ ਬਾਗ ’ਚ ਵਿਸ਼ਾਲ ਪੱਖੇ ’ਚ 2 ਦਿਨਾਂ ਤੱਕ ਫਸੇ ਸ਼ਖ਼ਸ ਨੂੰ ਬਚਾਇਆ ਗਿਆ

06/10/2021 11:20:34 AM

ਸਾਂਤਾ ਰੋਸਾ (ਭਾਸ਼ਾ) : ਅਮਰੀਕਾ ਵਿਚ ਕੈਲੀਫੋਰਨੀਆ ਦੇ ਸਾਂਤਾ ਰੋਸਾ ਸ਼ਹਿਰ ਵਿਚ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ ਬਚਾਇਆ, ਜਿਸ ਦਾ ਕਹਿਣਾ ਹੈ ਕਿ ਉਹ ਅੰਗੂਰ ਦੇ ਇਕ ਬਗੀਚੇ ਵਿਚ ਇਕ ਵਿਸ਼ਾਲ ਪੱਖੇ ਵਿਚ 2 ਦਿਨਾਂ ਤੱਕ ਫਸਿਆ ਰਿਹਾ। ਸੋਨੋਮਾ ਕਾਊਂਟੀ ਸ਼ੈਰਿਫ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਵਿਅਕਤੀ ਦੇ ਬਾਰੇ ਵਿਚ, ਸਾਂਤਾ ਰੋਸਾ ਵਿਚ ਸ਼ਰਾਬ ਬਣਾਉਣ ਵਾਲੇ ਸਥਾਨ ਨੇੜੇ ਖੜ੍ਹੇ ਸ਼ੱਕੀ ਵਾਹਨ ਦੇ ਬਾਰੇ ਵਿਚ ਸੂਚਨਾ ਮਿਲਣ ਦੇ ਬਾਅਦ ਮੰਗਲਵਾਰ ਨੂੰ ਪਤਾ ਲੱਗਾ, ਜਿਸ ਦੇ ਬਾਅਦ ਉਸ ਨੂੰ ਬਚਾਇਆ ਗਿਆ।

ਇਕ ਅਧਿਕਾਰੀ ਨੇ ਖੇਤੀ ਦੇ ਇਕ ਉਪਕਰਨ ’ਤੇ ਇਕ ਟੋਪੀ ਦੇਖੀ ਅਤੇ ਫਿਰ ਇਕ ਵਿਅਕਤੀ ਨੂੰ ਅੰਗੂਰ ਦੇ ਬਾਗ ਵਿਚ ਲੱਗੇ ਪੱਖੇ ਦੇ ਸ਼ਾਫਟ ਵਿਚ ਫਸਿਆ ਦੇਖਿਆ। ਬਿਆਨ ਵਿਚ ਕਿਹਾ ਗਿਆ ਹੈ, ‘ਵਿਅਕਤੀ ਨੇ ਦੱਸਿਆ ਕਿ ਉਹ ਪੁਰਾਣੇ ਖੇਤੀ ਉਪਕਰਨਾਂ ਦੇ ਇੰਜਣਾਂ ਦੀਆਂ ਤਸਵੀਰਾਂ ਲੈ ਰਿਹਾ ਸੀ। ਜਾਂਚ ਦੇ ਬਾਅਦ ਪਤਾ ਲੱਗਾ ਕਿ ਇਹ ਖੇਤੀਬਾੜੀ ਉਪਕਰਨ ਪੁਰਾਣੇ ਨਹੀਂ ਸਨ ਅਤੇ ਵਿਅਕਤੀ ਕੋਲ ਕੈਮਰੇ ਦੀ ਬਜਾਏ ਮਿਥਾਮਫੇਟਾਮਾਈਨ ਸੀ, ਇਸ ਲਈ ਪੱਖੇ ’ਤੇ ਚੜਨ ਦਾ ਉਦੇਸ਼ ਅਜੇ ਇਕ ਰਹੱਸ ਬਣਿਆ ਹੋਇਆ ਹੈ।’ 

ਅਧਿਕਾਰੀਆਂ ਨੇ ਦੱਸਿਆ ਕਿ 38 ਸਾਲਾ ਵਿਅਕਤੀ ਨੂੰ ਇਲਾਜ਼ ਦੀ ਜ਼ਰੂਰਤ ਹੈ। ਬਿਆਨ ਮੁਤਾਬਕ ਇਸ ਸ਼ਖ਼ਸ ’ਤੇ ਘੁਸਪੈਠ ਅਤੇ ਨਸ਼ੀਲੇ ਪਦਾਰਥ ਰੱਖਣ ਦਾ ਦੋਸ਼ ਲਗਾਇਆ ਜਾਏਗਾ। ਜ਼ਿਕਰਯੋਗ ਹੈ ਕਿ ਅੰਗੂਰ ਦੇ ਬਾਗ ਵਿਚ ਪੱਖਿਆਂ ਦਾ ਇਸਤੇਮਾਲ ਸਰਦੀਆਂ ਦੌਰਾਨ ਅੰਗੂਰਾਂ ਨੂੰ ਜੰਮਣ ਤੋਂ ਰੋਕਣ ਲਈ ਹਵਾ ਫੈਲਾਉਣ ਲਈ ਕੀਤਾ ਜਾਂਦਾ ਹੈ।
 

cherry

This news is Content Editor cherry