ਸਿਡਨੀ ਸਥਿਤ ਘਰ 'ਚ ਤੜਕਸਾਰ ਚਾਕੂ ਨਾਲ ਵਿੰਨ੍ਹਿਆ ਨੌਜਵਾਨ, ਗੰਭੀਰ ਜ਼ਖਮੀ

11/12/2017 5:52:16 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਦੱਖਣੀ ਸਿਡਨੀ 'ਚ ਤੜਕਸਾਰ ਇਕ 21 ਸਾਲਾ ਨੌਜਵਾਨ ਨੂੰ ਚਾਕੂ ਨਾਲ ਵਿੰਨ੍ਹ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਘਟਨਾ ਦੱਖਣੀ ਸਿਡਨੀ ਦੇ ਕਿੰਗਜ਼ਗਰੋਵ 'ਚ ਵਾਪਰੀ। ਅਪਰਾਧੀ ਨੇ ਘਰ ਅੰਦਰ ਦਾਖਲ ਹੋ ਕੇ ਤੜਕਸਾਰ 3.00 ਵਜੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ, ਉਨ੍ਹਾਂ ਦੇਖਿਆ ਕਿ ਨੌਜਵਾਨ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਸੀ। ਮੌਕੇ 'ਤੇ ਪੁੱਜੀ ਪੁਲਸ ਅਤੇ ਐਂਬੂਲੈਂਸ ਅਧਿਕਾਰੀਆਂ ਨੇ ਗੰਭੀਰ ਹਾਲਤ ਵਿਚ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਪੁਲਸ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਪਰਾਧੀ ਕੌਣ ਸੀ ਅਤੇ ਉਸ ਨੇ ਅਜਿਹਾ ਕਿਉਂ ਕੀਤਾ।