ਆਸਟ੍ਰੇਲੀਆ : ਹੱਥਾਂ ''ਚ ਚਾਕੂ ਫੜ ਕੇ ਘੁੰਮਣ ਵਾਲੇ ਨੂੰ ਪੁਲਸ ਨੇ ਕੀਤਾ ਕਾਬੂ

06/11/2019 11:30:01 AM

ਗੋਲਡ ਕੋਸਟ— ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ ਚਾਕੂ ਲੈ ਕੇ ਘੁੰਮ ਰਹੇ 39 ਸਾਲਾ ਪਾਉਲ ਡੁਬੋਰਵਸਕੀ ਨੂੰ ਪੁਲਸ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਇਸ ਸਮੇਂ ਉਹ ਹਸਪਤਾਲ 'ਚ ਭਰਤੀ ਹੈ। ਪਾਉਲ ਦੀ ਮਾਂ ਨੇ ਪੁਲਸ ਦਾ ਸਾਥ ਦਿੰਦੇ ਹੋਏ ਕੋਈ ਵੱਡੀ ਘਟਨਾ ਵਾਪਰਨ ਤੋਂ ਬਚਾਅ ਲਈ। ਉਸ ਨੇ ਪੁਲਸ ਨੂੰ ਰਾਤ ਦੇ 10.40 ਵਜੇ ਜਾਣਕਾਰੀ ਦਿੱਤੀ ਗਈ ਕਿ ਵੈਨਵਰਥ ਅਵੈਨਿਊ 'ਚ ਉਸ ਦਾ ਪੁੱਤ ਹੱਥਾਂ 'ਚ ਚਾਕੂ ਫੜ ਕੇ ਘੁੰਮ ਰਿਹਾ ਹੈ, ਜੋ ਲੋਕਾਂ ਲਈ ਖਤਰਾ ਬਣ ਸਕਦਾ ਹੈ।

PunjabKesari

ਪੁਲਸ ਜਦ ਮੌਕੇ 'ਤੇ ਪੁੱਜੀ ਤਾਂ ਉਸ ਨੇ ਦੇਖਿਆ ਕਿ ਪਾਉਲ ਕੋਲ ਦੋ ਚਾਕੂ ਸਨ। ਪੁਲਸ ਨੇ ਉਸ ਨੂੰ ਸਮਝਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਚਾਕੂ ਸੁੱਟਣ ਲਈ ਤਿਆਰ ਨਹੀਂ ਸੀ। ਪੁਲਸ ਨੇ ਉਸ ਨੂੰ ਸਮਝਾਇਆ ਪਰ ਉਹ ਵਿਰੋਧ ਕਰਦਾ ਰਿਹਾ ਤਾਂ ਉਨ੍ਹਾਂ ਨੇ ਪਾਉਲ ਦੇ ਗੋਲੀਆਂ ਮਾਰੀਆਂ ਅਤੇ 3 ਗੋਲੀਆਂ ਲੱਗਣ ਕਾਰਨ ਉਹ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਉਸ ਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪਾਉਲ ਦੀ ਮਾਂ ਨੇ ਦੱਸਿਆ ਕਿ ਉਸ ਨੇ ਪੁਲਸ ਨੂੰ ਦੋ ਵਾਰ ਫੋਨ ਕੀਤਾ ਸੀ ਤਾਂ ਕਿ ਉਹ ਦੱਸ ਸਕੇ ਕਿ ਪਾਉਲ ਚਾਕੂ ਫੜ ਕੇ ਗਲੀਆਂ 'ਚ ਘੁੰਮ ਰਿਹਾ ਹੈ। ਉਸ ਨੇ ਪੁਲਸ ਦੀ ਸਿਫਤ ਕਰਦਿਆਂ ਕਿਹਾ ਕਿ ਪੁਲਸ ਨੇ ਬਹੁਤ ਵਧੀਆ ਕੰਮ ਕੀਤਾ ਹੈ।


Related News