ਮੈਲਬੌਰਨ ''ਚ ਸੁਰੱਖਿਆ ਜੇਲ ''ਚ ਹੋਈ ਛੁਰੇਬਾਜ਼ੀ, ਇਕ ਵਿਅਕਤੀ ਗੰਭੀਰ ਜ਼ਖਮੀ

11/26/2017 11:31:11 AM

ਵਿਕਟੋਰੀਆ (ਏਜੰਸੀ)— ਮੈਲਬੌਰਨ ਦੇ ਸ਼ਹਿਰ ਵਿਕਟੋਰੀਆ ਵਿਚ ਐਤਵਾਰ ਦੀ ਦੁਪਹਿਰ ਨੂੰ ਛੁਰੇਬਾਜ਼ੀ ਦੀ ਘਟਨਾ ਵਾਪਰੀ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਘਟਨਾ ਬਾਰਵੌਨ ਜੇਲ 'ਚ ਤਕਰੀਬਨ 12.30 ਵਜੇ ਵਾਪਰੀ। ਅਧਿਕਾਰੀਆਂ ਮੁਤਾਬਕ 41 ਸਾਲਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 
ਪੈਰਾ-ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜ਼ਖਮੀ ਵਿਅਕਤੀ ਦਾ ਇਲਾਜ ਕਰ ਰਹੇ ਹਨ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਏਅਰ ਐਂਬੂਲੈਂਸ ਜ਼ਰੀਏ ਮੈਲਬੌਰਨ ਹਸਪਤਾਲ ਵਿਚ ਲਿਜਾਇਆ ਗਿਆ।ਇੱਥੇ ਦੱਸ ਦੇਈਏ ਬਾਰਵੌਨ ਜੇਲ ਇਕ ਸੁਰੱਖਿਆ ਜੇਲ ਹੈ, ਜੋ ਕਿ ਮੈਲਬੌਰਨ ਤੋਂ 68 ਕਿਲੋਮੀਟਰ ਦੂਰ ਸਥਿਤ ਹੈ।