ਹੈਰਾਨੀਜਨਕ! ਸ਼ਖ਼ਸ ਨੇ ਦੰਦਾਂ ਨਾਲ ਖਿੱਚਿਆ 15 ਹਜ਼ਾਰ ਕਿਲੋਗ੍ਰਾਮ ਵਜ਼ਨੀ ਟਰੱਕ (ਵੀਡੀਓ)

01/05/2023 2:18:35 PM

ਇੰਟਰਨੈਸ਼ਨਲ ਡੈਸਕ (ਬਿਊਰੋ) ਅਕਸਰ ਲੋਕ ਵਰਲਡ ਰਿਕਾਰਡ ਬਣਾਉਣ ਲਈ ਅਜੀਬੋ-ਗਰੀਬ ਕਾਰਨਾਮੇ ਕਰਦੇ ਹਨ। ਤਾਜ਼ਾ ਮਾਮਲੇ ਵਿਚ ਗਿਨੀਜ਼ ਵਰਲਡ ਰਿਕਾਰਡਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਇਕ ਵਿਅਕਤੀ ਦੰਦਾਂ ਨਾਲ ਵੱਡੇ ਟਰੱਕ ਨੂੰ ਖਿੱਚਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਮਿਸਰ ਦਾ ਹੈ। ਇਸ ਟਰੱਕ ਦਾ ਵਜ਼ਨ 15,730 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਇਸ ਵਿਅਕਤੀ ਨੇ ਆਪਣੇ ਦੰਦਾਂ ਨਾਲ ਹਜ਼ਾਰਾਂ ਕਿੱਲੋ ਵਜ਼ਨ ਵਾਲਾ ਟਰੱਕ ਖਿੱਚ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ।

ਗਿਨੀਜ਼ ਵਰਲਡ ਰਿਕਾਰਡ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਕਿ '15,730 ਕਿਲੋਗ੍ਰਾਮ ਦੀ ਸਭ ਤੋਂ ਭਾਰੀ ਗੱਡੀ ਅਸ਼ਰਫ ਸੁਲੇਮਾਨ ਨੇ ਆਪਣੇ ਦੰਦਾਂ ਨਾਲ ਖਿੱਚੀ ਹੈ।' ਗਿਨੀਜ਼ ਵਰਲਡ ਰਿਕਾਰਡ ਦੇ ਬਲਾਗ ਦੇ ਅਨੁਸਾਰ ਅਸ਼ਰਫ ਮਹਰੂਸ ਮੁਹੰਮਦ ਸੁਲੇਮਾਨ ਨੇ ਇਹ ਰਿਕਾਰਡ ਮਿਸਰ ਦੇ ਇਸਮਾਈਲੀਆ ਵਿਚ 13 ਜੂਨ, 2021 ਨੂੰ ਬਣਾਇਆ ਸੀ। ਸੁਲੇਮਾਨ ਨੇ ਰਿਕਾਰਡ ਕੋਸ਼ਿਸ਼ ਨੂੰ 'ਨਿੱਜੀ ਪ੍ਰਾਪਤੀ' ਕਰਾਰ ਦਿੱਤਾ ਸੀ।

 

 
 
 
 
 
View this post on Instagram
 
 
 
 
 
 
 
 
 
 
 

A post shared by Guinness World Records (@guinnessworldrecords)

ਇਹ ਵੀਡੀਓ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਅਤੇ ਹੁਣ ਤੱਕ ਇਸ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ 24 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ 'ਤੇ ਕਾਫੀ ਕੁਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ 'ਭਰਾ, ਮੈਂ ਜਾਣਨਾ ਚਾਹੁੰਦਾ ਹਾਂ ਕਿ ਉਸ ਦੇ ਦੰਦਾਂ ਦਾ ਡਾਕਟਰ ਕੌਣ ਹੈ।' ਇਕ ਹੋਰ ਯੂਜ਼ਰ ਨੇ ਕਿਹਾ ਕਿ 'ਇਹ ਪੂਰਾ ਪਾਗਲਪਨ ਹੈ...ਉਸ ਵਿਚ ਇੰਨੀ ਤਾਕਤ ਕਿੱਥੋਂ ਆਈ?' ਅਤੇ ਤੀਜੇ ਯੂਜ਼ਰ ਨੇ ਲਿਖਿਆ ਕਿ 'ਭਰਾ ਦੇ ਦੰਦ ਮਜ਼ਬੂਤ ਮਾਸਪੇਸ਼ੀਆਂ ਹਨ'। ਚੌਥੇ ਯੂਜ਼ਰ ਨੇ ਕਿਹਾ ਕਿ 'ਇਸ ਦੇ ਦੰਦ ਮੇਰੇ ਹੱਥਾਂ ਨਾਲੋਂ ਵੱਧ ਮਜ਼ਬੂਤ ਹਨ।'

ਪੜ੍ਹੋ ਇਹ ਅਹਿਮ ਖ਼ਬਰ-ਲੱਖਾਂ ਡਾਲਰ ਦੇ ਕੇ ਆਸਟ੍ਰੇਲੀਆ ਖਰੀਦੇਗਾ ਮਿਜ਼ਾਈਲ ਲਾਂਚਰ, ਨੇਵਲ ਜਿਹੇ ਆਧੁਨਿਕ ਹਥਿਆਰ

ਆਪਣੀ ਪ੍ਰਾਪਤੀ ਬਾਰੇ ਸੁਲੇਮਾਨ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪ੍ਰਤਿਭਾ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਸੀ। ਫਿਰ ਉਸ ਨੇ ਮਜ਼ਾਕ ਵਿਚ ਦੋ ਵਾਰ ਆਪਣੇ ਦੋਸਤਾਂ ਦੀਆਂ ਲੱਤਾਂ ਤੋੜ ਦਿੱਤੀਆਂ, ਜਿਸ ਤੋਂ ਬਾਅਦ ਉਸ ਨੇ ਮਜ਼ਾਕ ਕਰਨਾ ਬੰਦ ਕਰ ਦਿੱਤਾ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਆਪਣੇ ਦੰਦਾਂ ਨਾਲ ਹਵਾਈ ਜਹਾਜ਼ ਖਿੱਚ ਕੇ ਦੁਨੀਆ ਦੇ ਸਭ ਤੋਂ ਤਾਕਤਵਰ ਆਦਮੀ ਦਾ ਖਿਤਾਬ ਹਾਸਲ ਕਰਨ ਦੀ ਉਮੀਦ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana