ਬ੍ਰੇਨ ਸਰਜਰੀ ਦੌਰਾਨ ਸ਼ਖਸ ਵਜਾਉਂਦਾ ਰਿਹਾ 'ਗਿਟਾਰ', ਵੀਡੀਓ ਵਾਇਰਲ

01/25/2024 2:32:20 PM

ਇੰਟਰਨੈਸ਼ਨਲ ਡੈਸਕ- ਸਰਜਰੀ ਦੌਰਾਨ ਜ਼ਿਆਦਾਤਰ ਮਰੀਜ਼ਾਂ ਨੂੰ ਬੇਹੋਸ਼ ਕੀਤਾ ਜਾਂਦਾ ਹੈ। ਪਰ ਬ੍ਰੇਨ ਸਰਜਰੀ ਦੌਰਾਨ ਮਰੀਜ਼ ਦਾ ਜਾਗਦੇ ਰਹਿਣਾ ਜ਼ਰੂਰੀ ਹੁੰਦਾ ਹੈ। ਇਸ ਦੌਰਾਨ ਇਕ ਹਸਪਤਾਲ ਨੇ ਸਰਜਰੀ ਦੌਰਾਨ ਆਪਣੇ ਮਰੀਜ਼ ਦੀ ਵੀਡੀਓ ਸਾਂਝੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਵਿਅਕਤੀ ਇੱਕ ਜਾਨਲੇਵਾ ਬਿਮਾਰੀ ਤੋਂ ਪੀੜਤ ਹੈ। ਉਨ੍ਹਾਂ ਦੀ ਬ੍ਰੇਨ ਟਿਊਮਰ ਦੀ ਸਰਜਰੀ ਹੋ ਰਹੀ ਸੀ। ਇਸ ਦੌਰਾਨ ਉਸ ਨੇ ਗਿਟਾਰ ਵਜਾਇਆ। ਅਮਰੀਕਾ ਦੇ ਮਿਆਮੀ 'ਚ ਸਥਿਤ ਸਿਲਵੈਸਟਰ ਕੰਪਰੀਹੈਂਸਿਵ ਕੈਂਸਰ ਸੈਂਟਰ ਨੇ ਇਸ ਦੀ ਵੀਡੀਓ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਵਿਅਕਤੀ ਨੂੰ ਗਿਟਾਰ ਵਜਾਉਂਦੇ ਦੇਖਿਆ ਜਾ ਸਕਦਾ ਹੈ। ਉਹ ਪੇਸ਼ੇ ਤੋਂ ਇੱਕ ਸੰਗੀਤਕਾਰ ਹੈ।

ਵੀਡੀਓ ਪੋਸਟ ਕਰਦੇ ਹੋਏ ਸੈਂਟਰ ਨੇ ਲਿਖਿਆ ਹੈ ਕਿ ਡਾਕਟਰ ਰਿਕਾਰਡੋ ਕੋਮੋਟਰ, ਕ੍ਰਿਸ਼ਚੀਅਨ ਨੋਲਨ ਨਾਂ ਦੇ ਵਿਅਕਤੀ ਦੀ ਸਰਜਰੀ ਕਰ ਰਹੇ ਸਨ। ਇਹ ਸਰਜਰੀ 10 ਦਸੰਬਰ 2023 ਨੂੰ ਹੋਈ ਸੀ ਅਤੇ ਸੈਂਟਰ ਨੇ ਥੋੜ੍ਹੇ ਦਿਨ ਪਹਿਲਾਂ ਇਸ ਦੀ ਵੀਡੀਓ ਸਾਂਝੀ ਕੀਤੀ। ਸੈਂਟਰ ਨੇ ਕਿਹਾ ਕਿ ਦਿਮਾਗ ਦੀ ਸਰਜਰੀ ਦੌਰਾਨ ਨੋਲਨ ਦਾ ਜਾਗਦੇ ਰਹਿਣਾ ਮਹੱਤਵਪੂਰਨ ਸੀ ਤਾਂ ਜੋ ਡਾਕਟਰ ਟਿਊਮਰ ਨੂੰ ਹਟਾਉਣ ਦੌਰਾਨ ਸਰੀਰ ਦੀਆਂ ਹੋਰ ਚੀਜ਼ਾਂ ਦਾ ਮੁਲਾਂਕਣ ਕਰ ਸਕਣ। ਵੀਡੀਓ ਵਿੱਚ ਨੋਲਨ ਆਪਣੇ ਗਿਟਾਰ 'ਤੇ ਇੱਕ ਧੁਨ ਵਜਾਉਂਦਾ ਦਿਖਾਈ ਦੇ ਰਿਹਾ ਹੈ ਜਦੋਂ ਕਿ ਸਰਜਨ ਉਸਦੀ ਸਰਜਰੀ ਕਰ ਰਹੇ ਹਨ। ਵੀਡੀਓ ਵਿੱਚ ਉਸਦੇ ਡਾਕਟਰ ਕੋਮੋਟਰ ਨੂੰ ਵੀ ਦਿਖਾਇਆ ਗਿਆ ਹੈ, ਜੋ ਸਾਰੀ ਪ੍ਰਕਿਰਿਆ ਬਾਰੇ ਦੱਸਦਾ ਹੈ ਅਤੇ ਸਰਜਰੀ ਤੋਂ ਬਾਅਦ ਨੋਲਨ ਕਿਹੋ ਜਿਹਾ ਹੈ।

 

ਨੋਲਨ ਨੇ ਕਹੀ ਇਹ ਗੱਲ

ਸਥਾਨਕ ਨਿਊਜ਼ ਆਊਟਲੇਟ WSVN ਮਿਆਮੀ ਨਾਲ ਗੱਲ ਕਰਦੇ ਹੋਏ ਕ੍ਰਿਸ਼ਚੀਅਨ ਨੋਲਨ ਨੇ ਦੱਸਿਆ,'ਇਹ ਬਿਲਕੁਲ ਵੱਖਰਾ ਅਨੁਭਵ ਸੀ। ਜਿਵੇਂ ਕਿ ਜਾਗਣਾ ਵੀ ਅਤੇ ਲੋਕ ਤੁਹਾਡੇ ਦਿਮਾਗ ਦੇ ਅੰਦਰ ਸਰਗਰਮੀ ਨਾਲ ਕੰਮ ਕਰ ਰਹੇ ਸਨ। ਇਹ ਇੱਕ ਤਰ੍ਹਾਂ ਨਾਲ ਪਾਗਲਪਨ ਭਰਿਆ ਅਹਿਸਾਸ ਸੀ। ਜਿਮ ਜਾਣਾ ਅਤੇ ਦੁਬਾਰਾ ਕਿਰਿਆਸ਼ੀਲ ਹੋਣ ਦੇ ਯੋਗ ਹੋਣਾ ਮੇਰੇ ਜੀਵਨ ਦਾ ਇੱਕ ਵੱਡਾ ਹਿੱਸਾ ਹੈ।''ਨਿਊਜ਼ ਆਊਟਲੈੱਟ ਨੇ ਦੱਸਿਆ ਕਿ ਸਰਜਰੀ ਦੀ ਸ਼ੁਰੂਆਤ 'ਚ ਨੋਲਨ ਸੌਂ ਰਿਹਾ ਸੀ। ਦੋ ਘੰਟੇ ਦੀ ਪ੍ਰਕਿਰਿਆ ਦੇ ਅੰਤ ਵਿੱਚ ਡਾਕਟਰਾਂ ਦੁਆਰਾ ਜਗਾਉਣ ਤੋਂ ਬਾਅਦ ਉਸਨੇ ਆਪਣਾ ਗਿਟਾਰ ਵਜਾਉਣਾ ਸ਼ੁਰੂ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਅਮਰੀਕਾ ਸਬੰਧ ਡੂੰਘੇ ਹੋਏ ਹਨ, ਇਨ੍ਹਾਂ ਦਾ ਦਾਇਰਾ ਵਧਿਆ ਹੈ: ਰਾਜਦੂਤ ਸੰਧੂ

ਸਰਜਰੀ ਕਰਨ ਵਾਲੇ ਡਾਕਟਰ ਨੇ ਕਹੀ ਇਹ ਗੱਲ

ਡਾਕਟਰ ਨੇ ਕਿਹਾ,'ਜਦੋਂ ਅਸੀਂ ਟਿਊਮਰ ਨੂੰ ਹਟਾ ਰਹੇ ਸੀ ਤਾਂ ਮਰੀਜ਼ ਦੇ ਜਾਗਦੇ ਰਹਿਣ ਅਤੇ ਗਿਟਾਰ ਵਜਾਉਣ ਨਾਲ ਸਾਡੀ ਮਦਦ ਕੀਤੀ ਗਈ। ਸਰਜਨ ਇਸ ਸਾਰੀ ਪ੍ਰਕਿਰਿਆ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹਨ। ਇਹ ਅਦਭੁਤ ਨਿਊਰੋਐਨਸਥੀਸੀਓਲੋਜਿਸਟਸ, ਨਰਸਾਂ, ਟੈਕਨੀਸ਼ੀਅਨ, ਨਿਊਰੋ-ਆਨਕੋਲੋਜਿਸਟ ਅਤੇ ਰੇਡੀਏਸ਼ਨ ਔਨਕੋਲੋਜਿਸਟਸ ਤੋਂ ਬਿਨਾਂ ਸੰਭਵ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana