ਕੈਨੇਡਾ ''ਚ 55 ਸਾਲਾ ਪੰਜਾਬੀ ਨੂੰ ਮਿਲੀ ਸਖਤ ਸਜ਼ਾ

01/09/2020 2:50:53 PM

ਵੈਨਕੂਵਰ— ਕੈਨੇਡਾ ਦੇ ਵੈਨਕੂਵਰ ਆਈਲੈਂਡ ਦੇ ਸ਼ਹਿਰ ਡੰਕਨ ਦੀ ਸੂਬਾਈ ਅਦਾਲਤ ਨੇ 55 ਸਾਲਾ ਪੰਜਾਬੀ ਕੇਹਰ ਗੈਰੀ ਸੰਘਾ ਨੂੰ ਆਪਣੀ ਕਿਰਾਏਦਾਰ ਔਰਤ ਦੀ ਕੁੱਟਮਾਰ ਕਰਨ ਅਤੇ ਜ਼ਬਰਦਸਤੀ ਬੰਦੀ ਬਣਾਉਣ ਦੇ ਦੋਸ਼ ਤਹਿਤ ਸਵਾ ਪੰਜ ਸਾਲ ਕੈਦ ਅਤੇ ਦੋ ਸਾਲ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਹੈ। ਅਦਾਲਤ 'ਚ ਉਸ ਨੇ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ ਆਪਣੇ ਗੁੱਸੇ 'ਤੇ ਕਾਬੂ ਨਾ ਰੱਖ ਸਕਿਆ ਤੇ ਬਹੁਤ ਵੱਡੀ ਗਲਤੀ ਕਰ ਬੈਠਾ।

ਅਦਾਲਤ 'ਚ ਦੱਸਿਆ ਗਿਆ ਕਿ ਇਹ ਘਟਨਾ 7 ਅਪ੍ਰੈਲ, 2017 ਨੂੰ ਵਾਪਰੀ। ਪੀੜਤ ਔਰਤ ਕੇਹਰ ਸੰਘਾ ਦੇ ਸਟੈਂਪਪਸ ਰੋਡ 'ਤੇ ਖੇਤ ਵਿਚ ਬਣੇ ਘਰ ਦੀ ਬੇਸਮੈਂਟ ਵਿਚ ਕਿਰਾਏ 'ਤੇ ਰਹਿੰਦੀ ਸੀ। ਇਸ ਘਰ 'ਚੋਂ ਕੇਹਰ ਸੰਘਾ ਦੇ ਦੋ ਹਜ਼ਾਰ ਡਾਲਰ ਕੈਸ਼ ਤੇ ਇਕ ਸੋਨੇ ਦੀ ਚੇਨ ਤੇ ਹੋਰ ਵੀ ਸਮਾਨ ਚੋਰੀ ਹੋਇਆ ਸੀ। ਕੇਹਰ ਸੰਘਾ ਨੂੰ ਸ਼ੱਕ ਸੀ ਕਿ ਇਹ ਚੋਰੀ ਕਿਰਾਏਦਾਰ ਔਰਤ ਨੇ ਕੀਤੀ ਹੈ, ਗੁੱਸੇ ਵਿਚ ਉਸ ਨੇ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਕੁਰਸੀ 'ਤੇ ਬਿਠਾ ਕੇ ਤਾਰ ਅਤੇ ਬੈਲਟ ਨਾਲ ਬੰਨ੍ਹ ਦਿੱਤਾ।

ਔਰਤ ਮੁਤਾਬਕ ਚਾਰ ਦਿਨ ਬਾਅਦ ਉਹ ਮੁਸ਼ਕਲ ਨਾਲ 11 ਅਪ੍ਰੈਲ ਨੂੰ ਉਸ ਘਰ 'ਚੋਂ ਭੱਜਣ 'ਚ ਕਾਮਯਾਬ ਹੋ ਗਈ। ਘਬਰਾਈ ਹੋਈ ਔਰਤ ਨੇ ਇਸ ਸਭ ਬਾਰੇ ਆਪਣੇ ਗੁਆਂਢੀਆਂ ਨੂੰ ਦੱਸਿਆ, ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।  ਗੁਆਂਢੀਆਂ ਮੁਤਾਬਕ ਔਰਤ ਨੂੰ ਇੰਨਾ ਕੁੱਟਿਆ ਗਿਆ ਸੀ ਕਿ ਉਸ ਦਾ ਚਿਹਰਾ ਪਛਾਣ 'ਚ ਵੀ ਨਹੀਂ ਆ ਰਿਹਾ ਸੀ। ਉਨ੍ਹਾਂ ਨੂੰ ਲੱਗਾ ਕਿ ਜਿਵੇਂ ਔਰਤ ਨੇ ਚਿਹਰੇ 'ਤੇ ਮਾਸਕ ਪਾਇਆ ਹੋਵਾ। ਪੁਲਸ ਨੇ ਉਸੇ ਦਿਨ ਹੀ ਕੇਹਰ ਸੰਘਾ ਨੂੰ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਗੰਭੀਰ ਸੱਟਾਂ ਕਾਰਨ ਮਹਿਲਾ ਨੂੰ 17 ਦਿਨ ਹਸਪਤਾਲ ਵਿਚ ਰਹਿਣਾ ਪਿਆ। ਫੈਸਲਾ ਸੁਣਾਉਂਦੇ ਸਮੇਂ ਜੱਜ ਰੌਜ਼ਰ ਕਟਲਰ ਨੇ ਕੇਹਰ ਸੰਘਾ ਨੂੰ ਸਖ਼ਤ ਹਦਾਇਤ ਕੀਤੀ ਕਿ ਰਿਹਾਅ ਹੋਣ ਤੋਂ ਬਾਅਦ ਉਹ ਉਕਤ ਮਹਿਲਾ ਨੂੰ