ਕਾਰ ਪਾਰਕਿੰਗ ਦੌਰਾਨ ਤੀਜੀ ਮੰਜ਼ਿਲ ਤੋਂ ਕਾਰ ਸਮੇਤ ਹੇਠਾਂ ਡਿੱਗਾ ਵਿਅਕਤੀ

Monday, Apr 16, 2018 - 05:31 PM (IST)

ਬੀਜਿੰਗ (ਏਜੰਸੀ)- ਚੀਨ ਵਿਚ ਇਕ ਵਿਅਕਤੀ ਦੀ ਕਾਰ ਪਾਰਕ ਦੌਰਾਨ ਮੌਤ ਹੋ ਗਈ। ਉਹ ਆਪਣੀ ਕਾਰ ਨੂੰ ਤੀਜ਼ੀ ਮੰਜ਼ਿਲ ਉੱਤੇ ਪਾਰਕ ਕਰ ਰਿਹਾ ਸੀ, ਜਿਸ ਦੌਰਾਨ ਉਸ ਦੀ ਕਾਰ ਅਚਾਨਕ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਇਹ ਘਟਨਾ ਗੁਆਂਗਜ਼ੂ ਦੇ ਯੂਏਗਜ਼ੂ ਸ਼ਹਿਰ ਦੀ ਹੈ। ਫੁਟੇਜ ਵਿਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ 54 ਸਾਲਾ ਵਿਅਕਤੀ ਤੀਜੀ ਮੰਜ਼ਿਲ ਉਤੇ ਕਾਰ ਪਾਰਕਿੰਗ ਕਰ ਰਿਹਾ ਸੀ, ਜਿਸ ਦੌਰਾਨ ਪਾਰਕਿੰਗ ਦੀ ਗਰਿਲ ਟੁੱਟ ਜਾਂਦੀ ਹੈ ਅਤੇ ਕਾਰ ਹੇਠਾਂ ਡਿੱਗ ਜਾਂਦੀ ਹੈ।
PunjabKesari
ਮੌਕੇ ਉੱਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਵਿਅਕਤੀ ਨੂੰ ਬਾਹਰ ਤਾਂ ਕੱਢ ਲਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਹ ਹਾਦਸਾ 12 ਅਪ੍ਰੈਲ ਨੂੰ ਸਵੇਰੇ 8-30 ਵਜੇ ਵਾਪਰਿਆ। ਦੱਸਿਆ ਜਾ ਰਿਹਾ ਸੀ ਕਿ ਕਾਰ ਤਕਰੀਬਨ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਮਿਸਟਰ ਚੈਨ (54) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਵਿਅਕਤੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News