ਬ੍ਰਿਸਬੇਨ ''ਚ ਖੜ੍ਹੇ ਟਰੱਕ ਕਾਰਨ ਵਾਪਰਿਆ ਹਾਦਸਾ, ਕਾਰ ਕੱਟ ਕੇ ਕੱਢਿਆ ਵਿਅਕਤੀ

07/05/2017 3:00:42 PM

ਬ੍ਰਿਸਬੇਨ— ਆਸਟਰੇਲੀਆ ਦੇ ਸ਼ਹਿਰ ਦੱਖਣੀ ਬ੍ਰਿਸਬੇਨ 'ਚ ਮੰਗਲਵਾਰ ਦੀ ਸਵੇਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿਚ ਇਕ ਖੜ੍ਹੇ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਡਰਾਈਵਰ ਦੀ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਬ੍ਰਿਸਬੇਨ 'ਚ ਲੋਗਾਨ ਦੇ ਉਦਯੋਗਿਕ ਖੇਤਰ 'ਚ ਸਵੇਰੇ ਤਕਰੀਬਨ 6.00 ਵਜੇ ਵਾਪਰਿਆ। 
ਮੌਕੇ 'ਤੇ ਕੁਈਨਜ਼ਲੈਂਡ ਫਾਇਰਫਾਈਟਰਜ਼ ਅਤੇ ਪੁਲਸ ਪੁੱਜੀ। ਪੁਲਸ ਮੁਤਾਬਕ ਫਾਇਰਫਾਈਰਜ਼ ਅਧਿਕਾਰੀਆਂ ਨੇ ਹਾਦਸੇ ਦੀ ਸ਼ਿਕਾਰ ਹੋਈ ਕਾਰ ਨੂੰ ਕੱਟ ਕੇ ਵਿਅਕਤੀ ਨੂੰ ਬਾਹਰ ਕੱਢਿਆ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਕੁਈਨਜ਼ਲੈਂਡ ਫਾਇਰ ਵਿਭਾਗ ਅਤੇ ਐਮਰਜੈਂਸੀ ਸੇਵਾ ਅਧਿਕਾਰੀ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਦੀ ਸ਼ਿਕਾਰ ਹੋਈ ਕਾਰ 'ਚੋਂ ਵਿਅਕਤੀ ਨੂੰ ਕੱਢਣ ਲਈ 20 ਮਿੰਟ ਦਾ ਸਮਾਂ ਲੱਗਾ ਅਤੇ ਉਸ ਦਾ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਇਲਾਜ ਕੀਤਾ ਗਿਆ। ਪੁਲਸ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ, ਘਟਨਾ ਵਾਲੀ ਥਾਂ 'ਤੇ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸੇ ਦੌਰਾਨ ਟਰੱਕ ਖੜ੍ਹਾ ਸੀ ਜਾਂ ਚੱਲ ਰਿਹਾ ਸੀ।