ਮੈਨੀਟੋਬਾ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇਕ ਦੀ ਮੌਤ

02/12/2018 10:43:32 AM

ਮੈਨੀਟੋਬਾ— ਕੈਨੇਡਾ ਦੇ ਸੂਬੇ ਮੈਨੀਟੋਬਾ ਵਿਚ ਐਤਵਾਰ ਦੀ ਸਵੇਰ ਨੂੰ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਗਈ। ਕੈਨੇਡੀਅਨ ਪੁਲਸ ਮੁਤਾਬਕ ਇਹ ਹਾਦਸਾ ਮੈਨੀਟੋਬਾ ਦੇ ਰੋਸੇਨਫਲਡ 'ਚ ਮੇਨ ਸਟਰੀਟ 'ਤੇ ਵਾਪਰਿਆ। ਕਾਰ 'ਚ 47 ਸਾਲਾ ਵਿਅਕਤੀ ਅਤੇ 47 ਸਾਲਾ ਹੀ ਔਰਤ ਸਵਾਰ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਕਾਰ ਬੇਕਾਬੂ ਹੋ ਗਈ ਅਤੇ ਇਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਔਰਤ ਜ਼ਖਮੀ ਹੋ ਗਈ। ਜ਼ਖਮੀ ਔਰਤ ਨੇ ਕਾਰ 'ਚੋਂ ਉਤਰ ਕੇ ਨੇੜੇ ਦੇ ਇਕ ਘਰ 'ਚ ਗਈ ਅਤੇ ਮਦਦ ਲਈ ਬੁਲਾਇਆ।
ਗੰਭੀਰ ਜ਼ਖਮੀ ਹਾਲਤ ਵਿਚ ਔਰਤ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਓਧਰ ਕੈਨੇਡੀਅਨ ਪੁਲਸ ਮੁਤਾਬਕ ਦੋਹਾਂ ਨੇ ਸੀਟ ਬੈਲਟ ਨਹੀਂ ਪਹਿਨੀ ਹੋਈ ਸੀ। ਪੁਲਸ ਹਾਦਸੇ ਦੇ ਕਾਰਨ ਦਾ ਪਤਾ ਲੱਗਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਰਾਬ ਜਾਂ ਕਾਰ ਦੀ ਤੇਜ਼ ਰਫਤਾਰ ਹਾਦਸੇ ਦਾ ਕਾਰਨ ਹੋ ਸਕਦੀ ਹੈ, ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡੀਅਨ ਪੁਲਸ ਮੁਤਾਬਕ ਉਨ੍ਹਾਂ ਨੂੰ ਲੱਗਭਗ ਤੜਕਸਾਰ 1.45 ਵਜੇ ਘਟਨਾ ਦੀ ਜਾਣਕਾਰੀ ਮਿਲੀ ਕਿ ਰੋਸੇਨਫਲਡ 'ਤੇ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਹੈ।