ਇਟਲੀ ''ਚ ਕੈਮਰਿਆਂ ਦੇ ਖੰਬਿਆਂ ਨੂੰ ਵੱਢਣ ਵਾਲੇ ਨੂੰ ਸੋਸ਼ਲ ਮੀਡੀਆ ਨੇ ਦਿੱਤਾ ਸੁਪਰਹੀਰੋ ਦਾ ਨਾਂ "ਫਲੈਕਸੀਮੈਨ"

01/19/2024 4:33:46 AM

ਰੋਮ (ਕੈਂਥ): "ਫਲੈਕਸੀਮੈਨ" ਇਟਲੀ ਦੇ ਸੋਸ਼ਲ ਮੀਡੀਆ ਤੇ ਇਹ ਨਾਮ ਇਸ ਵੇਲੇ ਖੂਬ ਚਰਚਾ ਵਿਚ ਹੈ। ਕਿਉਂਕਿ ਇਹ ਇਕ ਅਣਪਛਾਤਾ ਵਿਅਕਤੀ ਹੈ ਜੋ ਕਿ ਸੜਕਾਂ 'ਤੇ ਲੱਗੇ ਸਪੀਡ ਕੈਮਰਿਆਂ ਦੇ ਖੰਬਿਆਂ ਨੂੰ ਵੱਢ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਆਪਣਾ ਹੀਰੋ ਦੱਸ ਰਹੇ ਹਨ। ਇਹ ਸਿਲਸਿਲਾ ਸ਼ੁਰੂ ਹੋਇਆ ਸੀ 5 ਅਗਸਤ 2023 ਨੂੰ ਜਿਸ ਨੂੰ ਕਿ ਬਹੁਤੀ ਅਹਿਮੀਅਤ ਨਹੀਂ ਦਿੱਤੀ ਗਈ ਸੀ। ਲੇਕਿਨ ਅਗਸਤ ਤੋਂ ਕਰਿਸਮਸ ਤੱਕ ਅਜਿਹੀ ਘਟਨਾਵਾਂ ਇਟਲੀ ਦੇ ਸੂਬਾ ਪੀਏਮੋਤੇ, ਲੋਮਬਾਰਦੀਆ ਅਤੇ ਵੈਨੇਤੋ ਦੇ 9 ਵੱਖ-ਵੱਖ ਹਿੱਸਿਆਂ ਵਿਚ ਵਾਪਰ ਚੁੱਕੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ 'ਚੋਂ ਗ੍ਰਿਫ਼ਤਾਰ ਹੋਏ 2 ਸ਼ੱਕੀ ਨੌਜਵਾਨ, ਪੰਜਾਬ ਦੇ ਗੈਂਗਸਟਰਾਂ ਨਾਲ ਜੁੜੇ ਤਾਰ

ਹਾਲ ਹੀ ਵਿਚ ਵੈਨੇਤੋ ਸੂਬੇ ਦੇ ਪੋਲੇਜੀਨੇ, ਪਾਸੋ ਦੈਲੇ ਜਾਊ, ਬੈਲੋਨੇਜੇ ਅਤੇ ਕੋਰਤੀਨਾ ਵਿਚ ਸਪੀਡ ਵਾਲੇ ਕੈਮਰਿਆਂ ਦੇ ਖੰਬਿਆਂ ਨੂੰ ਆਟੋਮੈਟਿਕ ਆਰੀ ਨਾਲ ਵੱਢ ਦਿੱਤਾ ਗਿਆ। ਪਾਦੋਵਾ ਨੇੜੇ ਪੈਂਦੇ ਇਕ ਸੜਕ 'ਤੇ ਲੱਗੇ ਉਸ ਸਪੀਡ ਕੈਮਰੇ ਨੂੰ ਵੱਡਿਆ ਗਿਆ ਜਿਸ ਨੇ ਕਿ ਪਿਛਲੇ ਇਕ ਮਹੀਨੇ ਵਿਚ 24 ਹਜ਼ਾਰ ਯੂਰੋ ਤੱਕ ਦੇ ਜੁਰਮਾਨੇ ਕੀਤੇ ਸਨ। ਇਸ ਤੋਂ ਵੀ ਅੱਗੇ ਚਲਦਿਆਂ ਲੰਘੇ ਹਫਤੇ ਦੇ ਅਖੀਰ ਵਿਚ ਇਮੀਲੀਆ ਰੋਮਾਨਿਆ ਸੂਬੇ ਦੇ ਇਲਾਕਾ ਬਾਸਾ ਰੈਜਾਨਾ ਵਿਖੇ ਇਕ ਕੈਮਰੇ ਨੂੰ ਖਰਾਬ ਕੀਤਾ ਗਿਆ ਅਤੇ ਨੋਵੇਲਾਰਾ ਨੇੜੇ ਇਕ ਕੈਮਰੇ ਨੂੰ ਸਾੜ ਦਿੱਤਾ ਗਿਆ। ਇਟਲੀ ਵਿਚ ਹੁਣ ਤੱਕ ਕੈਮਰੇ ਵੱਢਣ ਦੀਆਂ 11 ਤੋਂ 12 ਘਟਨਾਵਾਂ ਵਾਪਰ ਚੁੱਕੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ

ਸੋਸ਼ਲ ਮੀਡੀਆ 'ਤੇ ਉਸ ਅਣਪਛਾਤੇ ਵਿਅਕਤੀ ਦੇ ਬਹੁਤ ਸਾਰੇ ਚਾਹੁਣ ਵਾਲੇ ਬਣ ਗਏ ਹਨ ਜੋ ਕਿ ਉਸ ਬਾਰੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਲਿਖ ਰਹੇ ਹਨ, ਜਿਵੇਂ ਕਿ "ਤੂੰ ਇੱਕ ਸੁਪਰ ਹੀਰੋ ਹੈ ਤੇਰਾ ਬੁੱਤ ਲੱਗਣਾ ਚਾਹੀਦਾ ਹੈ ਭਾਵੇਂ ਕਿ ਤੂੰ ਅਦੇਸ਼ਾਂ ਨੂੰ ਨਹੀਂ ਮੰਨ ਰਿਹਾ ਫਿਰ ਵੀ ਸਾਡੇ ਲਈ ਤੂੰ ਕਿਸੇ ਸੁਪਰ ਹੀਰੋ ਤੋਂ ਘੱਟ ਨਹੀਂ ਹੈ"। ਅਜਿਹੇ ਹੋਰ ਵੀ ਪਤਾ ਨਹੀਂ ਕਿੰਨੇ ਕੁਮੈਂਟ ਲੋਕ ਫਲੈਕਸੀਮੈਨ ਲਈ ਸੋਸ਼ਲ ਮੀਡੀਆ 'ਤੇ ਲਿਖ ਰਹੇ ਹਨ। ਪ੍ਰਸ਼ਾਸਨ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਵੇਰੋਨਾ ਦੇ ਅਧਿਕਾਰੀਆਂ ਨੇ ਵੀ ਇਟਾਲੀਅਨ ਮੀਡੀਆ ਨੂੰ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. ਫੁਟੇਜ ਰਾਹੀਂ ਅਤੇ ਹੋਰ ਤਰੀਕਿਆਂ ਰਾਹੀਂ ਦੋਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਫਲੈਕਸੀਮੈਨ ਅਤੇ ਪ੍ਰਸ਼ਾਸਨ ਦੀ ਇਹ ਲੁਕਣ-ਮੀਚੀ ਦੀ ਖੇਡ ਕਦੋਂ ਖ਼ਤਮ ਹੁੰਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra