2 ਸਾਲ ਪਹਿਲਾਂ ਮਾਸੂਮ ਦਾ ਕੀਤਾ ਸੀ ਕਤਲ, ਲੰਬੀ ਜਾਂਚ ਤੋਂ ਬਾਅਦ ਪੁਲਸ ਹੱਥ ਲੱਗਾ ਕਾਤਲ

06/14/2017 11:43:13 AM

ਕੁਈਨਜ਼ਲੈਂਡ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਇਕ 28 ਸਾਲਾ ਵਿਅਕਤੀ 'ਤੇ ਹੱਤਿਆ ਦੇ ਦੋਸ਼ ਲਾਏ ਗਏ ਹਨ। ਇਸ ਘਟਨਾ ਨੂੰ ਅੰਜ਼ਾਮ ਉਸ ਨੇ 8 ਅਪ੍ਰੈਲ 2015 ਨੂੰ ਦਿੱਤਾ ਸੀ। 2 ਸਾਲ ਚੱਲੀ ਲੰਬੀ ਜਾਂਚ ਤੋਂ ਬਾਅਦ ਆਖਰਕਾਰ ਪੁਲਸ ਨੇ ਮੰਗਲਵਾਰ ਭਾਵ ਕੱਲ ਉਸ ਨੂੰ ਗ੍ਰਿਫਤਾਰ ਕੀਤਾ। 
ਗ੍ਰਿਫਤਾਰ ਕੀਤੇ ਗਏ 28 ਸਾਲਾ ਵਿਅਕਤੀ ਦਾ ਨਾਂ ਯੋਏਲ ਨਿਕੋਲਸ ਹੈ। ਉਸ ਨੇ ਆਪਣੇ ਸਾਥੀ ਦੇ ਛੋਟੇ ਲੜਕੇ ਯਹੋਸ਼ੂ ਦਾ ਕਤਲ ਕਰ ਦਿੱਤਾ ਸੀ। ਪੁਲਸ ਨੂੰ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਲੜਕੇ ਦੀ ਮਾਂ ਦਾ ਬੁਆਏ ਫਰੈਂਡ ਸੀ। 8 ਅਪ੍ਰੈਲ 2015 ਨੂੰ ਦੱਖਣੀ ਬ੍ਰਿਸਬੇਨ ਸਥਿਤ ਕਿੰਗਸਟਨ 'ਚ ਬੱਚਾ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਸੀ। ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਉਸ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਪੁਲਸ ਨੇ ਦੋਸ਼ੀ 'ਤੇ ਕਤਲ ਅਤੇ ਡਰੱਗ ਦੀ ਸਪਲਾਈ ਕਰਨ ਦੇ ਵੀ ਦੋਸ਼ ਲਾਏ ਹਨ। ਪੁਲਸ ਅੱਜ ਭਾਵ ਬੁੱਧਵਾਰ ਦੋਸ਼ੀ ਨੂੰ ਕੋਰਟ 'ਚ ਪੇਸ਼ ਕਰੇਗੀ।