ਮੈਲਬੌਰਨ ਏਅਰਪੋਰਟ ''ਤੇ ਕੋਕੀਨ ਸਮੇਤ ਇਕ ਵਿਅਕਤੀ ਗ੍ਰਿਫਤਾਰ

04/15/2017 4:22:37 PM

ਮੈਲਬੌਰਨ— ਸ਼ਨੀਵਾਰ ਨੂੰ ਆਸਟਰੇਲੀਆ ਦੇ ਮੈਲਬੌਰਨ ਏਅਰਪੋਰਟ ''ਤੇ ਇਕ ਵਿਅਕਤੀ ਨੂੰ ਕੋਕੀਨ ਦੇ ਪੈਕਟਾਂ ਸਮੇਤ ਪੁਲਸ ਨੇ ਹਿਰਾਸਤ ''ਚ ਲਿਆ ਹੈ। ਉਕਤ ਵਿਅਕਤੀ ਦਾ ਨਾਂ ਸੈਮ ਕੁਲ ਹੈ, ਜੋ ਕਿ ਦੁਬਈ ਤੋਂ ਮੈਲਬੌਰਨ ਆਇਆ ਸੀ। ਪੁਲਸ ਅਧਿਕਾਰੀਆਂ ਨੇ ਜਦੋਂ ਉਸ ਦੇ ਸੂਟਕੇਸ ਦੀ ਤਲਾਸ਼ੀ ਲਈ ਤਾਂ ਉਸ ''ਚੋਂ 5 ਕਿਲੋਗ੍ਰਾਮ ਕੋਕੀਨ ਦੇ ਪੈਕਟ ਬਰਾਮਦ ਕੀਤੇ। ਪੁਲਸ ਅਧਿਕਾਰੀ ਮੁਤਾਬਕ ਜਦੋਂ ਉਸ ਦੇ ਸੂਟਕੇਸ ਦੇ ਸਭ ਤੋਂ ਹੇਠਾਂ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਉਸ ''ਚ ਕੋਕੀਨ ਦੇ 3 ਪੈਕਟ ਬਰਾਊਨ ਟੇਪ ''ਚ ਲਪੇਟੇ ਹੋਏ ਸਨ।
ਸ਼ੁਰੂਆਤ ''ਚ ਆਸਟਰੇਲੀਆ ਦੀ ਸੰਘੀ ਪੁਲਸ ਨੇ ਕਿਹਾ ਕਿ ਇਹ ਪੈਕਟ ਕੋਈ ਸਫੈਦ ਪਾਊਡਰ ਹੈ ਪਰ ਬਾਅਦ ''ਚ ਪਤਾ ਲੱਗਾ ਕਿ ਇਹ ਕੋਕੀਨ ਹੈ। 33 ਸਾਲਾ ਕੁਲ ਨੂੰ ਵੱਡੀ ਮਾਤਰਾ ''ਚ ਕੋਕੀਨ ਰੱਖਣ ਦੇ ਦੋਸ਼ ''ਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਕੁਲ ਨੂੰ ਜ਼ਮਾਨਤ ਨਹੀਂ ਮਿਲੀ ਅਤੇ ਉਹ ਪੁਲਸ ਹਿਰਾਸਤ ''ਚ ਰਹੇਗਾ। ਕੁਲ ਨੂੰ ਵਧ ਤੋਂ ਵਧ ਜ਼ੁਰਮਾਨਾ ਅਤੇ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੁੱਧਵਾਰ ਨੂੰ ਇਸ ਕੇਸ ਦੀ ਸੁਣਵਾਈ ਹੋਵੇਗੀ।

Tanu

This news is News Editor Tanu