ਸਰਹੱਦ ਪਾਰ : 50 ਕਿੱਲੋ ਹਸ਼ੀਸ਼ ਸਣੇ ਇਕ ਵਿਅਕਤੀ ਗ੍ਰਿਫ਼ਤਾਰ, ISI ਦੇ ਅਧਿਕਾਰੀ ਪੁਲਸ ਤੋਂ ਛੁਡਵਾ ਕੇ ਲੈ ਗਏ

06/19/2022 4:53:53 PM

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੇ ਜ਼ਿਲ੍ਹਾ ਡੇਰਾ ਇਸਮਾਈਲ ਖਾਨ ਅਧੀਨ ਡੇਰਾਬਨ ਪੁਲਸ ਨੇ ਇਕ ਦੋਸ਼ੀ ਦੇ ਵਾਹਨ ਦਾ ਪਿੱਛਾ ਕਰਕੇ ਉਸ ਤੋਂ 50 ਕਿੱਲੋ ਹਸ਼ੀਸ਼ ਬਰਾਮਦ ਕੀਤੀ ਪਰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਿਥੇ ਦੋਸ਼ੀ ਨੂੰ ਪੁਲਸ ਤੋਂ ਮੁਕਤ ਕਰਵਾਇਆ, ਉਥੇ ਹੀ ਹਸ਼ੀਸ਼ ਵੀ ਆਪਣੇ ਨਾਲ ਲੈ ਗਏ। ਇਸ ਦੌਰਾਨ ਮੌਕੇ ’ਤੇ ਪਹੁੰਚੇ ਪੱਤਰਕਾਰਾਂ ਵੱਲੋਂ ਖਿੱਚੀ ਗਈ ਫੋਟੋ ਵੀ ਮੌਕੇ ’ਤੇ ਡਿਲੀਟ ਕਰਵਾਈ ਗਈ। ਸੂਤਰਾਂ ਅਨੁਸਾਰ ਡੇਰਾਬਨ ਪੁਲਸ ਨੂੰ ਕਿਸੇ ਨੇ ਸੂਚਿਤ ਕੀਤਾ ਸੀ ਕਿ ਇਕ ਦੋਸ਼ੀ ਮੁਹੰਮਦ ਰਿਆਜ਼ ਵਾਸੀ ਖਟਕ ਆਪਣੀ ਕਾਰ ’ਚ 50 ਕਿੱਲੋ ਹਸ਼ੀਸ਼ ਲੈ ਕੇ ਕਵੇਟਾ ਤੋਂ ਖਟਕ ਜਾ ਰਿਹਾ ਹੈ। ਜਿਸ ’ਤੇ ਪੁਲਸ ਨੇ ਦਰਾਬਨ ਇਲਾਕੇ ’ਚ ਉਕਤ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਤੋਂ 40 ਪੈਕੇਟ ਹਸ਼ੀਸ਼ ਦੇ ਮਿਲੇ, ਜਿਨ੍ਹਾਂ ਦਾ ਵਜ਼ਨ 50 ਕਿੱਲੋ ਸੀ।

ਇਹ ਵੀ ਪੜ੍ਹੋ : ਫਿਲੌਰ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਸਾਲਾ ਬੱਚੇ ਦੀ ਮੌਤ

ਪੁਲਸ ਨੇ ਮੌਕੇ ’ਤੇ ਪੱਤਰਕਾਰਾਂ ਨੂੰ ਬੁਲਾ ਲਿਆ। ਸੂਤਰਾਂ ਅਨੁਸਾਰ ਦੋਸ਼ੀ ਮੁਹੰਮਦ ਰਿਆਜ਼ ਨੇ ਕਿਸੇ ਨੂੰ ਆਪਣੇ ਫੜੇ ਜਾਣ ਸਬੰਧੀ ਮੋਬਾਇਲ ’ਤੇ ਸੂਚਿਤ ਕੀਤਾ, ਜਿਸ ਤੋਂ ਕੁਝ ਮਿੰਟ ਬਾਅਦ ਹੀ ਮੌਕੇ ’ਤੇ ਆਈ. ਐੱਸ. ਆਈ. ਏਜੰਸੀ ਦੇ ਵਾਹਨ ਪਹੁੰਚੇ ਅਤੇ ਉਸ ’ਚ ਬੈਠੇ ਅਧਿਕਾਰੀਆਂ ਨੇ ਮੁਹੰਮਦ ਰਿਆਜ਼ ਨੂੰ ਪੁਲਸ ਤੋਂ ਮੁਕਤ ਕਰਵਾ ਲਿਆ। ਉਹ ਬਰਾਮਦ ਹਸ਼ੀਸ਼ ਵੀ ਆਪਣੇ ਨਾਲ ਇਹ ਕਹਿ ਕੇ ਲੈ ਗਏ ਕਿ ਮੁਹੰਮਦ ਰਿਆਜ਼ ਉਨ੍ਹਾਂ ਦਾ ਆਦਮੀ ਹੈ। ਆਈ. ਐੱਸ. ਆਈ. ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚੇ ਪੱਤਰਕਾਰਾਂ ਵੱਲੋਂ ਖਿੱਚੀਆਂ ਫੋਟੋਆਂ ਨੂੰ ਵੀ ਨਸ਼ਟ ਕਰਵਾ ਦਿੱਤਾ, ਪੁਲਸ ਉੱਥੇ ਖੜ੍ਹੀ ਵੇਖਦੀ ਰਹਿ ਗਈ।
 


Manoj

Content Editor

Related News