ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣਗੇ ਮਾਪੇ, ਮਦਦ ਲਈ ਅੱਗੇ ਆਇਆ ਆਸਟ੍ਰੇਲੀਆ ''ਚ ਰਹਿੰਦਾ ਭਾਰਤੀ ਭਾਈਚਾਰਾ

09/25/2017 7:06:35 PM


ਸਿਡਨੀ,(ਬਿਊਰੋ)— ਉਹ ਸਮਾਂ ਬਹੁਤ ਹੀ ਦੁੱਖ ਭਰਿਆ ਹੁੰਦਾ ਹੈ, ਜਦੋਂ ਕਿਸੇ ਮਾਂ-ਬਾਪ ਨੂੰ ਆਪਣੇ ਪੁੱਤ-ਧੀ ਦਾ ਮਰਿਆ ਮੂੰਹ ਦੇਖਣਾ ਪਵੇ। ਕੁਝ ਅਜਿਹੇ ਹੀ ਬਦਕਿਸਮਤੀ ਮਾਪੇ ਨੇ ਜਿਨ੍ਹਾਂ ਨੂੰ ਆਪਣੇ ਪੁੱਤ ਦਾ ਮਰਿਆ ਮੂੰਹ ਦੇਖਣਾ ਨਸੀਬ ਹੋਇਆ। ਆਸਟ੍ਰੇਲੀਆ ਦੇ ਸਿਡਨੀ 'ਚ ਬੀਤੇ ਐਤਵਾਰ ਯਾਨੀ ਕਿ 17 ਸਤੰਬਰ ਨੂੰ ਸੜਕ ਹਾਦਸੇ 'ਚ ਮਾਰੇ ਗਏ ਮਲਕੀਤ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਨੂੰ ਖਬਰ ਮਿਲੀ ਕਿ ਉਨ੍ਹਾਂ ਦਾ ਪੁੱਤ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਮਲਕੀਤ ਸਿੰਘ ਦਾ ਪਰਿਵਾਰ ਜੰਮੂ 'ਚ ਰਹਿੰਦਾ ਹੈ ਅਤੇ ਉਹ ਆਸਟ੍ਰੇਲੀਆ 'ਚ ਸਟੂਡੈਂਟ ਵੀਜ਼ੇ 'ਤੇ ਗਿਆ ਸੀ। ਮਲਕੀਤ ਨੂੰ ਆਸਟ੍ਰੇਲੀਆ ਗਏ ਅਜੇ ਦੋ ਮਹੀਨੇ ਹੀ ਹੋਏ ਸਨ ਕਿ ਇਕ ਭਿਆਨਕ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ। ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੇ ਦੋ ਦੋਸਤ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਗਏ। 


ਮਲਕੀਤ ਦੇ ਦੋਸਤ ਅਤੇ ਆਸਟ੍ਰੇਲੀਆ 'ਚ ਰਹਿੰਦਾ ਭਾਰਤੀ ਭਾਈਚਾਰਾ ਉਸ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਪਰਿਵਾਰ ਦੀ ਮਦਦ ਲਈ 50,000 ਡਾਲਰ ਇਕੱਠਾ ਕਰਨਾ ਹੈ, ਤਾਂ ਕਿ ਮਲਕੀਤ ਦੇ ਮਾਪੇ ਕਰਜ਼ ਚੁੱਕਾ ਸਕਣ। ਮਲਕੀਤ ਦੇ ਦੋਸਤਾਂ ਨੇ ਕਿਹਾ ਕਿ ਜੰਮੂ 'ਚ ਰਹਿੰਦੇ ਮਲਕੀਤ ਦੇ ਪਰਿਵਾਰ ਨੇ ਸਿਡਨੀ ਵਿਚ ਉਸ ਦੀ ਸਿੱਖਿਆ ਲਈ ਕਰਜ਼ ਲਿਆ ਸੀ। ਦੋਸਤਾਂ ਨੇ ਕਿਹਾ ਕਿ ਅਸੀਂ ਜਿੰਨਾ ਹੋ ਸਕੇ ਉਸ ਦੇ ਪਰਿਵਾਰ ਦੀ ਮਦਦ ਕਰਾਂਗੇ ਅਤੇ ਉਸ ਦੇ ਅੰਤਿਮ ਸਸਕਾਰ ਲਈ ਵੀ ਮਦਦ ਕਰਾਂਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਮਲਕੀਤ ਦੀ ਲਾਸ਼ ਐਤਵਾਰ ਨੂੰ ਭਾਰਤ ਪਰਤੀ। 
ਦੱਸਣਯੋਗ ਹੈ ਕਿ ਬੀਤੇ ਐਤਵਾਰ 17 ਸਤੰਬਰ ਦੀ ਸ਼ਾਮ ਨੂੰ ਮਲਕੀਤ ਆਪਣੇ ਦੋਸਤਾਂ ਨਾਲ ਜਿਸ ਕਾਰ 'ਚ ਸਵਾਰ ਸੀ, ਉਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਰਫਤਾਰ ਕਾਰ ਦੀ ਬਿਜਲੀ ਦੇ ਖੰਭੇ ਨਾਲ ਟੱਕਰ ਹੋ ਗਈ ਸੀ। ਮਲਕੀਤ ਦੀ ਹਾਦਸੇ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੋ ਦੇ ਦੋਸਤ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਹ ਹਾਦਸੇ ਸਿਡਨੀ ਦੇ ਲੰਡਨਡੇਅਰੀ 'ਚ ਵਾਪਰਿਆ ਸੀ।