ਮਾਦਾ ਡੌਲਫਿਨ ਨੂੰ ਆਕਰਸ਼ਿਤ ਕਰਨ ਲਈ ਨਰ ਡੌਲਫਿਨ ਦਿੰਦਾ ਹੈ ਤੋਹਫਾ

11/27/2017 4:17:51 PM

ਮੈਲਬੌਰਨ (ਭਾਸ਼ਾ)— ਵਿਗਿਆਨੀਆਂ ਨੂੰ ਪਹਿਲੀ ਵਾਰੀ ਇਹ ਜਾਣਕਾਰੀ ਮਿਲੀ ਹੈ ਕਿ ਮਾਦਾ ਡੌਲਫਿਨਾਂ ਨੂੰ ਆਕਰਸ਼ਿਤ ਕਰਨ ਲਈ ਨਰ ਡੌਲਫਿਨ ਉਨ੍ਹਾਂ ਨੂੰ ਤੋਹਫਾ ਦਿੰਦੇ ਹਨ। ਇਸ ਦੇ ਨਾਲ ਹੀ ਅਵਾਜਾਂ ਕੱਢ ਕੇ ਕਈ ਤਰ੍ਹਾਂ ਦੇ ਕਰਤਬ ਦਿਖਾਉਂਦੇ ਹਨ। ਵਿਗਿਆਨੀਆਂ ਨੇ ਉੱਤਰੀ-ਪੱਛਮੀ ਆਸਟ੍ਰੇਲੀਆ ਵਿਚ ਤੱਟੀ ਡੌਲਫਿਨਾਂ 'ਤੇ ਇਕ ਦਹਾਕੇ 'ਤੇ ਸ਼ੋਧ ਕੀਤਾ। ਇਸ ਸ਼ੋਧ ਵਿਚ ਪੱਛਮੀ ਆਸਟ੍ਰੇਲੀਆ ਯੂਨੀਵਰਸਿਟੀ ਦੇ ਮਾਹਰ ਵੀ ਸ਼ਾਮਿਲ ਸਨ। ਸ਼ੋਧ ਮੁਤਾਬਕ ਨਰ ਡੌਲਫਿਨ ਮਾਦਾ ਡੌਲਫਿਨਾਂ ਨੂੰ ਵੱਡੀ ਗਿਣਤੀ ਵਿਚ ਸਮੁੰਦਰੀ ਸਪੰਜ ਤੋਹਫੇ ਵਿਚ ਦਿੰਦੇ ਹਨ। ਇਸ ਦੇ ਇਲਾਵਾ ਅਵਾਜਾਂ ਕੱਢ ਕੇ ਕਈ ਤਰ੍ਹਾਂ ਦੇ ਕਰਤਬ ਦਿਖਾਉਂਦੇ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਉਨ੍ਹਾਂ ਦੇ ਵਿਵਹਾਰ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ।