ਆਸਟ੍ਰੇਲੀਆਈ ਪੀ. ਐੱਮ. ਟਰਨਬੁੱਲ ਨੇ ਟਰੰਪ ਤੇ ਸ਼ੀ ਨਾਲ ਕੀਤੀ ਮੁਲਾਕਾਤ, ਤਸਵੀਰ ਕੀਤੀ ਸਾਂਝੀ

11/11/2017 5:15:46 PM

ਦਨਾਂਗ, (ਵੀਅਤਨਾਮ)— ਵੀਅਤਨਾਮ 'ਚ ਹੋ ਰਹੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਆਸਟ੍ਰਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਮੁਲਾਕਾਤ ਕੀਤੀ। ਟਰਨਬੁੱਲ ਨੇ ਦੋਹਾਂ ਨੇਤਾਵਾਂ ਨਾਲ ਸੈਲਫੀ ਲਈ ਅਤੇ ਇਸ ਨੂੰ ਆਪਣੇ ਟਵਿੱਟਰ 'ਤੇ ਪੋਸਟ ਕੀਤਾ। ਉਨ੍ਹਾਂ ਟਵਿੱਟਰ 'ਤੇ ਟਵੀਟ ਕੀਤਾ ਕਿ ਸਾਡਾ ਟੀਚਾ ਆਪਣੇ ਖੇਤਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰਨਾ ਹੈ।


ਦੱਸਣਯੋਗ ਹੈ ਕਿ ਵੀਅਤਨਾਮ ਦੇ ਦਨਾਂਗ ਸ਼ਹਿਰ 'ਚ ਸ਼ਨੀਵਾਰ ਨੂੰ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ 'ਚ ਟਰੰਪ ਅਤੇ ਹੋਰ ਨੇਤਾਵਾਂ ਨੇ ਅਹਿਮ ਬੈਠਕ ਵਿਚ ਹਿੱਸਾ ਲਿਆ। ਇਸ ਬੈਠਕ 'ਚ ਟਰੰਪ ਨੇ ਭਾਸ਼ਣ ਦਿੱਤਾ ਅਤੇ ਇਕੱਠੇ ਹੋਏ ਨੇਤਾਵਾਂ ਨੂੰ ਇਕ ਸਖਤ ਅਤੇ ਸਾਫ ਸੰਦੇਸ਼ ਦਿੱਤਾ ਕਿ ਉਨ੍ਹਾਂ ਦੀ ਦਿਲਚਸਪੀ ਦੋ-ਪੱਖੀ ਸਮਝੌਤਿਆਂ 'ਚ ਹੈ, ਜਿਸ ਨੂੰ ਸਾਨੂੰ ਮਜ਼ਬੂਤ ਕਰਨਾ ਹੈ।