ਮੈਲਕਮ ਟਰਨਬੁੱਲ ਦੀ ਭਾਰਤ ਯਾਤਰਾ ਦੌਰਾਨ ਆਸਟਰੇਲੀਆ ਵਲੋਂ ਇਹ ਪ੍ਰਸਤਾਵ ਕੀਤੇ ਜਾਣਗੇ ਪੇਸ਼

04/09/2017 3:04:17 PM

ਮੈਲਬੌਰਨ— ਆਸਟਰੇਲੀਆ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਭਾਰਤ ਯਾਤਰਾ ਦੌਰਾਨ ਆਪਣੇ ਕੌਮਾਂਤਰੀ ਸਿੱਖਿਆ, ਸਿਖਲਾਈ ਅਤੇ ਖੋਜ ਪ੍ਰਸਤਾਵ ਪੇਸ਼ ਕਰੇਗਾ, ਜਿਸ ਨਾਲ ਨਵੀਂ ਦਿੱਲੀ ਨੂੰ ਸਾਲ 2022 ਤੱਕ 40 ਕਰੋੜ ਲੋਕਾਂ ਨੂੰ ਹੁਨਰਮੰਦ ਬਣਾਉਣ ਦੇ ਆਪਣੇ ਉਦੇਸ਼ ''ਚ ਮਦਦ ਮਿਲ ਸਕੇ। ਆਸਟਰੇਲੀਆ ਦੇ ਸਿੱਖਿਆ ਅਤੇ ਸਿਖਲਾਈ ਮੰਤਰੀ ਸਿਮੋਨ ਬਰਮਿੰਘਮ ਵੀ ਟਰਨਬੁੱਲ ਦੀ 10 ਅਤੇ 11 ਅਪ੍ਰੈਲ ਨੂੰ ਹੋਣ ਵਾਲੀ ਨਵੀਂ ਦਿੱਲੀ ਯਾਤਰਾ ''ਚ ਸ਼ਾਮਲ ਹੋਣਗੇ। ਸਿੱਖਿਆ ਅਤੇ ਸਿਖਲਾਈ ਮੰਤਰੀ ਦੇ ਰੂਪ ''ਚ ਬਰਮਿੰਘਮ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਉਹ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ, ਉਦਯੋਗ ਅਤੇ ਸਿਖਲਾਈ ਸੰਸਥਾਨਾਂ ਦੇ 120 ਪ੍ਰਤੀਨਿਧੀਆਂ ਦੀ ਅਗਵਾਈ ਕਰਨਗੇ, ਜਿਹੜੇ ਸਹਿਯੋਗ ਨੂੰ ਮਜਬੂਤ ਕਰਨ ਅਤੇ ਹੋਰ ਨਵੇਂ ਮੌਕੇ ਪੈਦਾ ਕਰਨ ਲਈ ਆਪਣੇ ਭਾਰਤੀ ਹੁਮਰੁਤਬਾ ਨਾਲ ਕੰਮ ਕਰਨਗੇ। ਭਾਰਤ ''ਚ ਬਰਮਿੰਘਮ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਹੁਨਰ ਵਿਕਾਸ ਤੇ ਉੱਦਮੀ ਮੰਤਰੀ ਪ੍ਰਤਾਪ ਰੂਡੀ ਦੇ ਨਾਲ ਦੋ-ਪੱਖੀ ਬੈਠਕਾਂ ਕਰਨਗੇ। ਬਰਮਿੰਘਮ ਨੇ ਕਿਹਾ ਕਿ ਆਸਟਰੇਲੀਆ, ਭਾਰਤ ਦੀਆਂ ਉਮੀਦਾਂ ਅਤੇ 2022 ਤੱਕ 40 ਕਰੋੜ ਲੋਕਾਂ ''ਚ ਹੁਨਰ ਦੇ ਵਿਕਾਸ ਨੂੰ ਲੈ ਕੇ ਨਵੀਂ ਦਿੱਲੀ ਦੇ ਉਦੇਸ਼ ''ਚ ਮਦਦ ਕਰਨ ਦੀ ਇੱਛਾ ਰੱਖਦਾ ਹੈ। 
ਬਰਮਿੰਘਮ ਚੌਥੇ ''ਆਸਟਰੇਲੀਆ-ਭਾਰਤ'' ਹੁਨਰ ਸੰਮੇਲਨ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਆਸਟਰੇਲੀਆ ਨੇ ਭਾਰਤ ਤੋਂ ਕਾਫੀ ਕੁਝ ਸਿੱਖਣਾ ਹੈ ਅਤੇ ਉਹ ਇਸ ਬਾਰੇ ''ਚ ਚਰਚਾ ਕਰਨਗੇ ਕਿ ਦੋਹਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਤੋਂ ਐਫੀਲੀਏਟ ਆਧੁਨਿਕ ਖੋਜਕਾਰ ਸੰਸਾਰ ਦੀਆਂ ਵੱਡੀਆਂ ਚੁਣੌਤੀਆਂ ਦੇ ਹੱਲ ਲਈ ਕਿਸ ਤਰ੍ਹਾਂ ਮਿਲ ਕੇ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ, ''''ਇਹ ਯਾਤਰਾ ਇਸ ਤਰਜ਼ੀਹ ''ਤੇ ਜ਼ੋਰ ਦਿੰਦੀ ਹੈ ਕਿ ਆਸਟਰੇਲੀਆ ਦੀ ਸਰਕਾਰ ਭਾਰਤ ਦੇ ਨਾਲ ਸਿੱਖਿਆ ਸੰਬੰਧਾਂ ਨੂੰ ਮਜਬੂਤ ਕਰਨ ''ਤੇ ਜ਼ੋਰ ਦਿੰਦੀ ਹੈ।''''