ਮੈਲਕਮ ਟਰਨਬੁੱਲ ਨੇ ਪੋਸਟ ਕੀਤੀ ਤਸਵੀਰ, ਦੇਖ ਕੇ ਲੋਕਾਂ ਨੇ ਕੀਤੀਆਂ ਅਜਿਹੀਆਂ ਟਿੱਪਣੀਆਂ

09/10/2017 11:57:56 AM

ਸਿਡਨੀ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਅਜਿਹੀ ਤਸਵੀਰ ਪੋਸਟ ਕੀਤੀ ਹੈ, ਜਿਸ ਨੇ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ ਟਰਨਬੁੱਲ ਸਿਡਨੀ ਕ੍ਰਿਕਟ ਗਰਾਊਂਡ 'ਚ ਆਸਟ੍ਰੇਲੀਆ ਫੁੱਟਬਾਲ ਲੀਗ ਦਾ ਹਿੱਸਾ ਬਣੇ ਸਨ। ਇਸ ਦੌਰਾਨ ਟਰਨਬੁੱਲ ਨੇ ਇਕ ਆਪਣੇ ਪੋਤੇ ਨੂੰ ਚੁੰਮਦੇ ਹੋਏ ਅਤੇ ਉਸ ਪ੍ਰਤੀ ਪਿਆਰ ਜ਼ਾਹਰ ਕਰਦੇ ਹੋਏ ਇਕ ਤਸਵੀਰ ਪੋਸਟ ਕੀਤੀ ਹੈ। 
ਇਸ ਤਸਵੀਰ ਨੂੰ ਧਿਆਨ ਨਾਲ ਦੇਖਣ ਨੂੰ ਬਾਅਦ ਪਤਾ ਲੱਗਦਾ ਹੈ ਕਿ ਟਰਨਬੁੱਲ ਫੁੱਟਬਾਲ ਮੈਚ ਦਾ ਆਨੰਦ ਮਾਣ ਰਹੇ ਹਨ ਅਤੇ ਉਨ੍ਹਾਂ ਦੇ ਹੱਥ 'ਚ ਸ਼ਰਾਬ ਦਾ ਗਿਲਾਸ ਵੀ ਹੈ। ਯਾਨੀ ਕਿ ਉਹ ਸ਼ਰਾਬ ਪੀ ਰਹੇ ਸਨ। ਟਰਨਬੁੱਲ ਵਲੋਂ ਫੇਸਬੁੱਕ 'ਤੇ ਪੋਸਟ ਕੀਤੀ ਗਈ ਇਸ ਤਸਵੀਰ ਨੂੰ 10,000 ਤੋਂ ਵਧ ਲੋਕਾਂ ਨੇ ਲਾਈਕ ਕੀਤਾ।  ਸੋਸ਼ਲ ਮੀਡੀਆ ਫੇਸਬੁੱਕ 'ਤੇ ਬਹੁਤ ਸਾਰੇ ਯੂਜ਼ਰਸ ਨੇ ਟਿੱਪਣੀ ਕੀਤੀ ਕਿ ਇਹ ਟਰਨਬੁੱਲ ਦਾ ਇਕ ਗੈਰ-ਜ਼ਿੰਮੇਦਰਾਨਾ ਰਵੱਈਆ ਹੈ। 
ਇਕ ਹੋਰ ਯੂਜ਼ਰ ਨੇ ਲਿਖਿਆ, ''ਟਰਨਬੁੱਲ ਸ਼ਰਾਬ ਪੀ ਰਹੇ ਹਨ ਅਤੇ ਹੱਥ 'ਚ ਬੱਚਾ ਹੈ, ਜੋ ਕਿ ਸਹੀ ਨਹੀਂ ਹੈ।'' ਕੁਝ ਹੋਰ ਲੋਕਾਂ ਨੇ ਟਿੱਪਣੀਆਂ ਕੀਤੀਆਂ ਕਿ ਫੁੱਟਬਾਲ ਮੈਚ ਦੌਰਾਨ ਬੱਚੇ ਨੂੰ ਕਿਉਂ ਲਿਆਂਦਾ ਗਿਆ? ਇੱਥੇ ਬੱਚੇ ਦਾ ਕੀ ਕੰਮ? ਇਹ ਤਸਵੀਰ ਦਾ ਖੂਬਸੂਰਤ ਹੈ ਪਰ ਮੈਚ ਦੌਰਾਨ ਬੱਚੇ ਨਾਲ ਅਜਿਹਾ ਕਰਨਾ ਸਹੀ ਨਹੀਂ ਹੈ। ਟਰਨਬੁੱਲ ਨੇ ਲੋਕਾਂ ਨੂੰ ਆਪਣੇ ਵੱਲ ਧਿਆਨ ਖਿੱਚਣ ਦਾ ਮੌਕਾ ਦਿੱਤਾ ਹੈ ਅਤੇ ਲੋਕਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ।