ਲੰਡਨ ਟਰੇਨ ਧਮਾਕੇ ਦਾ ਆਸਟ੍ਰੇਲੀਆਈ ਪੀ. ਐੱਮ. ਟਰਨਬੁੱਲ ਨੇ ਸਾਂਝਾ ਕੀਤਾ ਦੁੱਖ

09/16/2017 12:52:29 PM

ਕੈਨਬਰਾ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਲੰਡਨ 'ਚ ਸ਼ੁੱਕਰਵਾਰ ਨੂੰ ਇਕ ਟਰੇਨ 'ਚ ਅੱਤਵਾਦੀ ਵਲੋਂ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਟਰਨਬੁੱਲ ਨੇ ਕਿਹਾ ਕਿ ਆਸਟ੍ਰੇਲੀਅਨ ਲੋਕ ਅਤੇ ਮੈਂ ਹਮਲੇ ਕਾਰਨ ਪ੍ਰਭਾਵਿਤ ਹੋਏ ਲੋਕਾਂ ਪ੍ਰਤੀ ਦਿਲੋਂ ਹਮਦਰਦਰੀ ਜ਼ਾਹਰ ਕਰਦਾ। ਇਹ ਹਮਲਾ ਲੰਡਨ ਵਾਸੀਆਂ 'ਤੇ ਦੂਜਾ ਸਭ ਤੋਂ ਵੱਡਾ ਹਮਲਾ ਸੀ, ਜਿਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਦਿੱਤਾ ਹੈ। ਟਰਨਬੁੱਲ ਨੇ ਇਸ ਦੇ ਨਾਲ ਕਿਹਾ ਕਿ ਲੰਡਨ ਇਸ ਸਾਲ 5 ਵੱਡੇ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰ ਚੁੱਕਾ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਸਾਡੀਆਂ ਏਜੰਸੀਆਂ ਨੇ ਸਿਡਨੀ 'ਚ ਇਕ ਹਵਾਈ ਜਹਾਜ਼ ਨੂੰ ਉਡਾ ਦੇਣ ਦੀ ਇਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ।
ਦੱਸਣਯੋਗ ਹੈ ਕਿ ਬ੍ਰਿਟੇਨ ਦੀ ਰਾਜਧਾਨੀ ਲੰਡਨ 'ਚ ਸ਼ੁੱਕਰਵਾਰ ਨੂੰ ਅੰਡਰਗਰਾਊਂਡ ਰੇਲਵੇ ਸਟੇਸ਼ਨ 'ਪਾਰਸਨਸ ਗਰੀਨ ਟਿਊਬ' 'ਚ ਧਮਾਕਾ ਹੋ ਗਿਆ, ਜਿਸ ਕਾਰਨ 29 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਟਰਨਬੁੱਲ ਨੇ ਕਿਹਾ ਕਿ ਯੂ. ਕੇ. ਪੁਲਸ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਅਤੇ ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਲਈ ਹੈ। ਇਹ ਹਮਲਾ ਸਫੈਦ ਰੰਗ ਦੇ ਕਨਟੇਨਰ ਵਿਚ ਹੋਇਆ ਅਤੇ ਜਿਵੇਂ ਹੀ ਇਹ ਧਮਾਕਾ ਹੋਇਆ ਤਾਂ ਟਰੇਨ 'ਚ ਕਈ ਲੋਕਾਂ ਦੇ ਚਿਹਰੇ ਝੁਲਸ ਗਏ। ਯੂ. ਕੇ. ਪੁਲਸ ਵਲੋਂ ਅਪਰਾਧੀਆਂ ਦੀ ਵੱਡੇ ਪੱਧਰ 'ਤੇ ਜਾਰੀ ਕੀਤੀ ਜਾ ਰਹੀ ਹੈ।