ਮਲੇਸ਼ੀਆਈ ਪੀ.ਐਮ. ਮਹਾਤਿਰ ਕਸ਼ਮੀਰ ''ਤੇ ਆਪਣੇ ਬਿਆਨ ''ਤੇ ਕਾਇਮ

10/23/2019 12:04:39 AM

ਕੁਆਲਾਲੰਪੁਰ (ਭਾਸ਼ਾ)- ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕਸ਼ਮੀਰ 'ਤੇ ਆਪਣੇ ਬਿਆਨ 'ਤੇ ਕਾਇਮ ਹਨ ਅਤੇ ਉਹ ਆਪਣੇ ਮਨ ਦੀ ਗੱਲ ਕਰਦੇ ਹਨ ਅਤੇ ਇਸ ਤੋਂ ਪਲਟਦੇ ਜਾਂ ਬਦਲਦੇ ਨਹੀਂ ਹਨ। ਕਸ਼ਮੀਰ 'ਤੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਭਾਰਤ ਵਲੋਂ ਇਤਰਾਜ਼ ਜਤਾਉਣ ਦੇ ਕਈ ਦਿਨ ਬਾਅਦ ਉਨ੍ਹਾਂ ਦੀ ਇਹ ਪ੍ਰਤੀਕਿਰਿਆ ਆਈ ਹੈ। ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਸ਼ਮੀਰ ਮੁੱਦੇ ਨੂੰ ਚੁੱਕਦੇ ਹੋਏ ਮਹਾਤਿਰ ਨੇ ਦੋਸ਼ ਲਗਾਇਆ ਸੀ ਕਿ ਭਾਰਤ ਨੇ ਜੰਮੂ-ਕਸ਼ਮੀਰ 'ਤੇ ਹਮਲੇ ਕਰਕੇ ਕਬਜ਼ਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਇਸ ਮੁੱਦੇ ਦੇ ਹੱਲ ਲਈ ਪਾਕਿਸਤਾਨ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮਹਾਤਿਰ ਦੇ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਜਤਾਈ ਸੀ। ਮਹਾਤਿਰ ਨੇ ਸੰਸਦ ਵਿਚ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਤੋਂ ਕਸ਼ਮੀਰ ਦੇ ਲੋਕਾਂ ਨੂੰ ਫਾਇਦਾ ਹੋਇਆ ਸੀ ਅਤੇ ਅਸੀਂ ਸਾਰੇ ਇਹ ਕਹਿ ਰਹੇ ਹਨ ਕਿ ਨਾ ਸਿਰਫ ਭਾਰਤ ਅਤੇ ਪਾਕਿਸਤਾਨ ਸਗੋਂ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਵੀ ਇਸ ਦਾ ਪਾਲਨ ਕਰਨਾ ਚਾਹੀਦਾ ਹੈ।

ਸਟਾਰ ਨਿਊਜ਼ ਪੇਪਰ ਨੇ ਮਲੇਸ਼ੀਆਈ ਪ੍ਰਧਾਨ ਮੰਤਰੀ ਦੇ ਹਵਾਲੇ ਤੋਂ ਕਿਹਾ ਹੈ ਅਸੀਂ ਆਪਣੇ ਮਨ ਦੀ ਗੱਲ ਕਰਦੇ ਹਾਂ ਅਤੇ ਅਸੀਂ ਇਸ ਤੋਂ ਪਲਟਦੇ ਅਤੇ ਬਦਲਦੇ ਨਹੀਂ ਹਾਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਭਾਰਤ ਅਤੇ ਮਲੇਸ਼ੀਆ ਵਿਚਾਲੇ ਰਸਮੀ ਰੂਪ ਨਾਲ ਚੰਗੇ ਅਤੇ ਮੈਤਰੀਪੂਰਨ ਸਬੰਧ ਹਨ ਅਤੇ ਅਸੀਂ ਇਨ੍ਹਾਂ ਟਿੱਪਣੀਆਂ 'ਤੇ ਅਫਸੋਸ ਜਤਾਉਂਦੇ ਹਾਂ ਕਿਉਂਕਿ ਇਹ ਤੱਥਾਂ 'ਤੇ ਅਧਾਰਿਤ ਨਹੀਂ ਹੈ। ਮਹਾਤਿਰ ਨੇ ਕਿਹਾ ਕਿ ਕਦੇ-ਕਦੇ ਸਾਡੇ ਤਣਾਅਪੂਰਨ ਸਬੰਧ ਰਹੇ ਪਰ ਅਸੀਂ ਲੋਕਾਂ ਦੇ ਨਾਲ ਦੋਸਤਾਨਾ ਵਰਤਾਓ ਕਰਨਾ ਚਾਹੁੰਦੇ ਹਨ। ਮਲੇਸ਼ੀਆ ਇਕ ਵਪਾਰਕ ਰਾਸ਼ਟਰ ਹੈ, ਸਾਨੂੰ ਬਜ਼ਾਰਾਂ ਦੀ ਲੋੜ ਹੈ ਅਤੇ ਇਸ ਲਈ ਅਸੀਂ ਲੋਕਾਂ ਲਈ ਚੰਗੇ ਹਾਂ। ਉਨ੍ਹਾਂ ਨੇ ਕਿਹਾ ਕਿ ਪਰ ਇਸ ਤੋਂ ਇਲਾਵਾ ਸਾਨੂੰ ਲੋਕਾਂ ਲਈ ਬੋਲਣਾ ਹੋਵੇਗਾ।

ਇਸ ਲਈ ਕਦੇ-ਕਦੇ ਅਸੀਂ ਜੋ ਕਹਿੰਦੇ ਹਾਂ ਉਹ ਕੁਝ ਨੂੰ ਪਸੰਦ ਆਉਂਦਾ ਹੈ ਅਤੇ ਦੂਜਿਆਂ ਨੂੰ ਨਾਪਸੰਦ ਹੁੰਦਾ ਹੈ। ਮਲੇਸ਼ੀਆ ਤੋਂ ਪਾਮ ਆਇਲ ਨਾ ਖਰੀਦਣ ਸਬੰਧੀ ਭਾਰਤੀ ਵਪਾਰ ਸੰਸਥਾ ਦੇ ਸੱਦੇ 'ਤੇ ਮਹਾਤਿਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਬਾਈਕਾਟ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਸਰਕਾਰ ਨਹੀਂ ਹੈ, ਇਸ ਲਈ ਸਾਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਅਸੀਂ ਇਨ੍ਹਾਂ ਲੋਕਾਂ ਦੇ ਨਾਲ ਕਿਵੇਂ ਸੰਵਾਦ ਕਰ ਸਕਦੇ ਹਨ ਕਿਉਂਕਿ ਸਾਡਾ ਇਕ ਵਪਾਰਕ ਰਾਸ਼ਟਰ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਮਲੇਸ਼ੀਆ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਨੂੰ ਭਾਰਤ ਦੀ ਰਿਪੋਰਟ ਕਰੇਗਾ, ਮਹਾਤਿਰ ਨੇ ਕਿਹਾ ਕਿ ਫਿਲਹਾਲ ਨਹੀਂ। 

Sunny Mehra

This news is Content Editor Sunny Mehra