ਮਲੇਸ਼ੀਆ ਦੇ ਦੋ ਸੀਨੀਅਰ ਜੱਜਾਂ ਨੇ ਦਿੱਤੇ ਅਸਤੀਫੇ

Wednesday, Jun 13, 2018 - 03:17 PM (IST)

ਕੁਆਲਾਲੰਪੁਰ— ਮਲੇਸ਼ੀਆ ਦੇ ਦੋ ਸੀਨੀਅਰ ਜੱਜਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਮਹੀਨੇ 9 ਮਈ ਨੂੰ ਹੋਈਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਦੀ ਅਗਵਾਈ ਵਾਲੇ ਵਿਰੋਧੀ ਪੱਖ ਦੇ ਗਠਜੋੜ ਦੀ ਸ਼ਾਨਦਾਰ ਜਿੱਤ ਮਗਰੋਂ ਹਟਾਏ ਗਏ ਜਾਂ ਅਸਤੀਫਾ ਦੇਣ ਵਾਲੇ ਉੱਚ ਅਧਿਕਾਰੀਆਂ ਦੀ ਸੂਚੀ ਵੀ ਵਧਦੀ ਜਾ ਰਹੀ ਹੈ। ਸੰਘੀ ਅਦਾਲਤ ਦੇ ਮੁੱਖ ਰਜਿਸਟਰਾਰ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਮੁੱਖ ਜੱਜ ਰੌਸ ਸ਼ਰੀਫ ਅਤੇ  ਕੋਰਟ ਆਫ ਅਪੀਲ ਦੇ ਪ੍ਰੈਜ਼ੀਡੈਂਟ ਜੁਲਕੇਫਲੀ ਅਹਿਮਦ ਮਕੀਨੁਦੀਨ ਅਗਲੀ 31 ਜੁਲਾਈ ਨੂੰ ਆਪਣੇ ਅਹੁਦਿਆਂ ਤੋਂ ਹਟ ਜਾਣਗੇ। ਬਿਆਨ 'ਚ ਕਿਹਾ ਗਿਆ, ''ਰਾਜਾ ਨੇ ਦੋਹਾਂ ਦੇ ਅਸਤੀਫੇ 'ਤੇ ਪਿਛਲੀ 8 ਜੂਨ ਨੂੰ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ। ਮਲੇਸ਼ੀਆ ਦੇ ਕਾਨੂੰਨੀ ਹਲਕੇ ਨੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਵੱਲੋਂ ਰੌਸ ਅਤੇ ਜੁਲਕੇਫਲੀ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦੋਹਾਂ ਜੱਜਾਂ ਨੇ ਸੇਵਾ ਮੁਕਤ ਦੀ ਉਮਰ ਨੂੰ ਪਾਰ ਕਰ ਲਿਆ ਹੈ। ਮੌਜੂਦਾ ਸਰਕਾਰ ਨੇ ਦੋਹਾਂ ਜੱਜਾਂ ਨੂੰ ਸਾਬਕਾ ਸਰਕਾਰ ਦਾ ਕਰੀਬੀ ਦੱਸਿਆ ਹੈ।


Related News