ਮਲੇਸ਼ੀਆ ''ਚ ਕੋਰੋਨਾ ਰਿਕਵਰੀ ਦਰ 96 ਫ਼ੀਸਦੀ ਦੇ ਪਾਰ

08/11/2020 5:25:13 PM

ਕੁਆਲਾਲੰਪੁਰ (ਵਾਰਤਾ) : ਮਲੇਸ਼ੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਮੰਗਲਵਾਰ ਨੂੰ ਵੱਧ ਕੇ 9,103 ਹੋ ਗਈ ਪਰ ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 96 ਫ਼ੀਸਦੀ ਦੇ ਪਾਰ ਪਹੁੰਚ ਗਈ ਹੈ।

ਸਿਹਤ ਮੰਤਰਾਲਾ ਦੇ ਡਾਇਰੈਕਟਰ ਜਨਰਲ ਨੂਰ ਹਿਸ਼ਾਮ ਅਬਦੁੱਲਾਹ ਨੇ ਪ੍ਰੈਸ ਬਿਆਨ ਵਿਚ ਕਿਹਾ ਕਿ ਨਵੇਂ ਮਾਮਲਿਆਂ ਵਿਚ 5 ਵਿਦੇਸ਼ਾਂ ਤੋਂ ਆਏ ਮਾਮਲੇ ਅਤੇ 4 ਸਥਾਨਕ ਸੰਪਕਰ ਦੇ ਮਾਮਲੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 6 ਹੋਰ ਲੋਕਾਂ ਦੇ ਠੀਕ ਹੋਣ ਨਾਲ ਕੋਰੋਨਾ ਤੋਂ ਮੁਕਤੀ ਪਾਉਣ ਵਾਲਿਆਂ ਦੀ ਗਿਣਤੀ ਵੱਧ ਕੇ ਹੁਣ 8,809 ਹੋ ਗਈ ਹੈ। ਯਾਨੀ ਹੁਣ ਤੱਕ 96.7 ਫ਼ੀਸਦੀ ਕੋਰੋਨਾ ਮਰੀਜ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਫਿਲਹਾਲ 169 ਸਰਗਰਮ ਮਾਮਲੇ ਹਨ ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਦੇਸ਼ ਵਿਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 125 'ਤੇ ਹੀ ਬਣੀ ਹੋਈ ਹੈ।

cherry

This news is Content Editor cherry