ਲਦਾਖ ਨੂੰ ਕੇਂਦਰੀਸ਼ਾਸਤ ਪ੍ਰਦੇਸ਼ ਬਣਾਉਣਾ ਭਾਰਤ ਦਾ ਅੰਦਰੂਨੀ ਮਾਮਲਾ: ਵਿਕ੍ਰਮਸਿੰਘੇ

08/06/2019 4:39:30 PM

ਕੋਲੰਬੋ— ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਨੇ ਕਿਹਾ ਹੈ ਕਿ ਲਦਾਖ ਨੂੰ ਕੇਂਦਰੀਸ਼ਾਸਤ ਪ੍ਰਦੇਸ਼ ਬਣਾਉਣਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਸਰਕਾਰ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਨ ਵਾਲੀ ਧਾਰਾ 370 ਨੂੰ ਖਤਮ ਕਰ ਦਿੱਤਾ ਹੈ ਤੇ ਸੂਬੇ ਨੂੰ ਦੋ ਕੇਂਦਰੀਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲਦਾਖ 'ਚ ਵੰਡਣ ਦਾ ਪ੍ਰਸਤਾਵ ਸੰਸਦ 'ਚ ਪੇਸ਼ ਕੀਤਾ। ਲੰਬੇ ਸਮੇਂ ਤੋਂ ਉਡੀਕੇ ਜਾ ਰਹੀ ਮੰਗ ਦੇ ਪੂਰਾ ਹੋਣ 'ਤੇ ਬੌਧ ਵਧੇਰੇ ਗਿਣਤੀ ਵਾਲੇ ਲੇਹ ਸ਼ਹਿਰ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਹੈ।

ਵਿਕ੍ਰਮਸਿੰਘੇ ਨੇ ਸੋਸ਼ਲ ਮੀਡੀਆ ਸਾਈਟ 'ਤੇ ਇਕ ਪੋਸਟ 'ਚ ਕਿਹਾ ਕਿ ਲਦਾਖ ਤੇ ਸੂਬੇ ਦਾ ਪੁਨਰਗਠਨ ਭਾਰਤ ਦਾ ਅੰਦਰੂਨੀ ਮਾਮਲਾ ਹੈ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਲਦਾਖ ਅਖੀਰ ਭਾਰਤੀ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਲਦਾਖ 'ਚ 70 ਫੀਸਦੀ ਆਬਾਦੀ ਬੌਧ ਹੈ ਤੇ ਇਹ ਬੌਧ ਵਧੇਰੇ ਗਿਣਤੀ ਵਾਲਾ ਪਹਿਲਾ ਭਾਰਤੀ ਸੂਬਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲਦਾਖ ਗਏ ਹਨ ਤੇ ਉਹ ਅਸਲ 'ਚ ਸ਼ਾਨਦਾਰ ਯਾਤਰਾ ਸੀ। ਸ਼੍ਰੀਲੰਕਾ ਬੌਧ ਵਧੇਰੇ ਗਿਣਤੀ ਵਾਲਾ ਦੇਸ਼ ਹੈ। ਇਥੇ 74 ਫੀਸਦੀ ਨਾਗਰਿਕ ਬੌਧ ਧਰਮ ਨਾਲ ਸਬੰਧਿਤ ਹਨ।

Baljit Singh

This news is Content Editor Baljit Singh