ਸਰਹੱਦ ਪਾਰ : ਭਾਰਤ ’ਚ ISI ਦੀ ਮਦਦ ਨਾਲ ਹੈਰੋਇਨ ਭੇਜਣ ਵਾਲੇ ਪ੍ਰਮੁੱਖ ਸਮੱਗਲਰ ਇਕ ਵਾਰ ਮੁੜ ਨਿਸ਼ਾਨੇ ’ਤੇ

11/01/2022 12:23:30 AM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਇਕ ਖ਼ੁਫ਼ੀਆ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਅਤੇ ਲਾਹੌਰ ਦੀ ਜ਼ਿਲ੍ਹਾ ਜੇਲ੍ਹ ’ਚ ਜ਼ਿਆਦਾਤਰ ਕੈਦੀਆਂ ਦੇ ਨਸ਼ੇ ਤੋਂ ਪੀੜਤ ਪਾਏ ਜਾਣ ਨਾਲ ਇਕ ਵਾਰ ਮੁੜ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਪਾਕਿਸਤਾਨ ’ਚ ਲੋਕਾਂ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਈ ਜਾਣ ਲੱਗੀ ਹੈ। ਕੈਦੀਆਂ ਨੇ ਜਿਨ੍ਹਾਂ ਨਸ਼ਾ ਸਮੱਗਲਰਾਂ ਦੀ ਉਨ੍ਹਾਂ ਨੂੰ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਬਾਰੇ ਜਾਣਕਾਰੀ ਦਿੱਤੀ ਹੈ, ਉਨ੍ਹਾਂ ’ਚੋਂ ਬਹੁਤੇ ਉਹ ਨਸ਼ਾ ਸਮੱਗਲਰ ਹਨ, ਜੋ ਆਈ. ਐੱਸ. ਆਈ. ਦੇ ਇਸ਼ਾਰੇ ਅਤੇ ਮਦਦ ਨਾਲ ਭਾਰਤ ’ਚ ਡਰੋਨ ਜਾਂ ਹੋਰ ਸਾਧਨਾਂ ਰਾਹੀਂ ਨਸ਼ੇ ਵਾਲੇ ਪਦਾਰਥ ਭੇਜਦੇ ਹਨ।

ਇਹ ਖ਼ਬਰ ਵੀ ਪੜ੍ਹੋ - ਮੋਰਬੀ ਹਾਦਸਾ :  ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਸਟਾਫ਼ ਸਮੇਤ 9 ਨੂੰ ਕੀਤਾ ਗਿਆ ਗ੍ਰਿਫ਼ਤਾਰ

ਇਕ ਗੁਪਤ ਜਾਂਚ ਰਿਪੋਰਟ ਤਿਆਰ ਕਰਨ ਲਈ ਅਫਸਰਾਂ ਦੀ ਡਿਊਟੀ ਲਾਈ ਗਈ ਸੀ। ਜ਼ਿਲ੍ਹਾ ਜੇਲ੍ਹ ਲਾਹੌਰ ’ਚ ਇਸ ਵੇਲੇ 3800 ਕੈਦੀਆਂ ’ਚੋਂ 970 ਕੈਦੀ ਨਸ਼ੇ ਦੇ ਆਦੀ ਪਾਏ ਗਏ ਹਨ, ਜਦਕਿ ਅਦਿਆਲਾ ਜੇਲ੍ਹ ’ਚ ਬੰਦ 1404 ਕੈਦੀਆਂ ’ਚੋਂ 373 ਕੈਦੀ ਨਸ਼ਿਆਂ ਤੋਂ ਪੀੜਤ ਪਾਏ ਗਏ। ਇਨ੍ਹਾਂ ਜੇਲ੍ਹਾਂ ’ਚ ਨਸ਼ਿਆਂ ਕਾਰਨ ਕੈਦੀਆਂ ਦੀ ਮੌਤ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਜਦੋਂ ਨਸ਼ੇ ਤੋਂ ਪੀੜਤ ਕੈਦੀਆਂ ਤੋਂ ਪੁੱਛਗਿੱਛ ’ਤੇ ਇਹ ਪਤਾ ਲੱਗਾ ਕਿ ਜੇਲ੍ਹ ਪ੍ਰਸ਼ਾਸਨ ਹੀ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਦਾ ਹੈ ਤਾਂ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਅਧਿਕਾਰੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਿਸ ਗਫੂਰਾ ਪਟਵਾਰੀ ਨੂੰ ਭਾਰਤ ’ਚ ਹੈਰੋਇਨ ਆਦਿ ਭੇਜਣ ਦਾ ਕੰਮ ਆਈ. ਐੱਸ. ਆਈ. ਸੌਂਪਿਆ ਹੋਇਆ ਹੈ, ਉਹੀ ਗਫੂਰਾ ਪਟਵਾਰੀ ਜੇਲ੍ਹਾਂ ’ਚ ਵੀ ਹੈਰੋਇਨ ਸਮੇਤ ਹੋਰ ਨਸ਼ਾ ਪੂਰਤੀ ਦੇ ਪਦਾਰਥ ਵੀ ਸਪਲਾਈ ਕਰਦਾ ਹੈ।


Manoj

Content Editor

Related News