ਅਮਰੀਕਾ ਸਣੇ ਦੁਨੀਆ ’ਤੇ ਮਹਾਤਮਾ ਗਾਂਧੀ ਦੇ ਪ੍ਰਭਾਵ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ : ਰਾਜਾ ਕ੍ਰਿਸ਼ਨਮੂਰਤੀ

02/01/2023 11:17:23 AM

ਵਾਸ਼ਿੰਗਟਨ (ਭਾਸ਼ਾ)– ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਸਣੇ ਦੁਨੀਆ ’ਤੇ ਮਹਾਤਮਾ ਗਾਂਧੀ ਦੇ ਪ੍ਰਭਾਵ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ 75 ਸਾਲ ਪਹਿਲਾਂ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ।

ਇਕ ਆਜ਼ਾਦ ਤੇ ਮੁਕਤ ਭਾਰਤ ਲਈ ਉਨ੍ਹਾਂ ਦੀ ਅਗਵਾਈ ਤੇ ਸਮਰਪਣ ਨੇ ਅਮਰੀਕਾ ਸਮੇਤ ਦੁਨੀਆ ਭਰ ’ਚ ਹੋਰ ਅਹਿੰਸਕ ਅੰਦੋਲਨਾਂ ਨੂੰ ਪ੍ਰੇਰਿਤ ਕਰਨ ’ਚ ਮਦਦ ਕੀਤੀ।

ਇਹ ਖ਼ਬਰ ਵੀ ਪੜ੍ਹੋ : ਬਾਈਡੇਨ ਨੇ ਭੇਜਿਆ ਸੱਦਾ, ਅਮਰੀਕਾ ਦੌਰੇ 'ਤੇ ਜਾ ਸਕਦੇ ਹਨ ਪੀ.ਐੱਮ. ਮੋਦੀ

ਕ੍ਰਿਸ਼ਨਮੂਰਤੀ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 30 ਜਨਵਰੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦਿਨ ਨੂੰ ਭਾਰਤ ’ਚ ‘ਸ਼ਹੀਦ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ।

‘ਨਿਊਯਾਰਕ ਟਾਈਮਜ਼’ ਨੇ ਸੋਮਵਾਰ ਨੂੰ ਗਾਂਧੀ ਦੇ ਜੀਵਨ ਤੇ ਵਿਰਾਸਤ ’ਤੇ ਛਪੀ ਖ਼ਬਰ ’ਚ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਆਜ਼ਾਦੀ ਦੇ ਜਨਕ ਦੇ ਰੂਪ ’ਚ ਪਛਾਣਿਆ ਜਾਂਦਾ ਹੈ, ਬੇਇਨਸਾਫ਼ੀ ਨਾਲ ਲੜਨ ਲਈ ਅਹਿੰਸਾ ਦੇ ਰਸਤੇ ’ਤੇ ਚੱਲਣ ਦੀ ਉਨ੍ਹਾਂ ਦੀ ਸਿੱਖਿਆ ਨੇ ਦੁਨੀਆ ਭਰ ਦੇ ਸਿਆਸੀ ਅੰਦੋਲਨਾਂ ਨੂੰ ਪ੍ਰੇਰਿਤ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh