ਗੁਆਟੇਮਾਲਾ ''ਚ ਲੱਗੇ ਤੇਜ਼ ਭੂਚਾਲ ਦੇ ਝਟਕੇ

06/23/2017 1:05:24 AM

ਗੁਆਟੇਮਾਲਾ— ਵੀਰਵਾਰ ਨੂੰ ਗੁਆਟੇਮਾਲਾ 'ਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਕਈ ਦਰਖਤ ਡਿੱਗ ਗਏ ਤੇ ਕਈ ਇਮਾਰਤਾਂ ਹਿੱਲ ਗਈਆਂ। ਅਮਰੀਕੀ ਭੂ-ਵਿਗਿਆਨ ਸਰਵੇ ਦੇ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.8 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਪੁਏਰਟੋ ਸੈਨ ਜੋਸ ਤੋਂ 38 ਕਿਲੋਮੀਟਰ ਦੂਰ ਤੇ 48 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਭੂਚਾਲ ਨਾਲ ਅਜੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।