6.2 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨਾਲ ਕੰਬਿਆ ਚਿਲੀ

04/10/2018 6:50:59 PM

ਸੇਂਟੀਆਗੋ— ਚਿਲੀ 'ਚ ਮੰਗਲਵਾਰ ਨੂੰ 6.2 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਜਾਣਕਾਰੀ ਚਿਲੀ ਦੇ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਇਸ ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੀ ਸੁਨਾਮੀ ਦੀ ਚਿਤਾਵਨੀ ਨਹੀਂ ਜਾਰੀ ਕੀਤੀ ਗਈ ਤੇ ਨਾ ਹੀ ਕਿਸੇ ਵਿਅਕਤੀ ਦੀ ਇਸ ਕਾਰਨ ਜ਼ਖਮੀ ਹੋਣ ਦੀ ਖਬਰ ਮਿਲੀ ਹੈ।
ਚਿਲੀ ਦੇ ਰਾਸ਼ਟਰੀ ਭੂਚਾਲ ਸੈਂਟਰ ਨੇ ਕਿਹਾ ਕਿ ਚਿਲੀ ਦੇ ਮੱਧ ਉੱਤਰੀ ਇਲਾਕਿਆਂ 'ਚ ਸਵੇਰੇ 7.19 ਮਿੰਟ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।  ਭੂਚਾਲ ਦਾ ਕੇਂਦਰ ਪੁਨੀਤਾਕਿਊਈ ਦੇ ਉੱਤਰ 'ਚ 35 ਕਿਲੋਮੀਟਰ ਦੂਰ ਤੇ 75.8 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਅਮਰੀਕੀ ਭੂ-ਸਰਵੇ ਵਿਭਾਗ ਨੇ ਵੀ 6.2 ਤੀਬਰਤਾ ਦੇ ਭੂਚਾਲ ਦੀ ਪੁਸ਼ਟੀ ਕੀਤੀ ਹੈ। ਸ਼ੁਰੂਆਤੀ ਖਬਰਾਂ 'ਚ ਚਿਲੀ ਦੇ ਨੈਸ਼ਨਲ ਐਮਰਜੰਸੀ ਦਫਤਰ ਨੇ ਜਾਣਕਾਰੀ ਦਿੱਤੀ ਕਿ ਇਸ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲੇ ਤੇ ਨਾ ਹੀ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। 
ਚਿਲੀ 'ਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ, ਜਿਨ੍ਹਾਂ ਕਾਰਨ ਕਈ ਵਾਰ ਚਿਲੀ ਨੂੰ ਸੁਨਾਮੀ ਦਾ ਮਾਰ ਵੀ ਝੱਲਣੀ ਪਈ ਹੈ ਪਰ ਤਾਜ਼ਾ ਭੂਚਾਲ ਕਾਰਨ ਸੁਨਾਮੀ ਦਾ ਖਦਸ਼ਾ ਜ਼ਾਹਿਰ ਨਹੀਂ ਕੀਤਾ ਗਿਆ। ਸਾਲ 1960 'ਚ ਚਿਲੀ 'ਚ 9.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਕਾਰਨ 5,700 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।