ਕੈਨੇਡਾ ਦੇ ਵੈਨਕੂਵਰ ਆਈਲੈਂਡ ''ਚ ਆਇਆ ਭੂਚਾਲ

02/23/2017 2:18:34 PM

ਵੈਨਕੂਵਰ— ਕੈਨੇਡਾ ਦੇ ਵੈਨਕੂਵਰ ਆਈਲੈਂਡ ਵਿਖੇ ਬੁੱਧਵਾਰ ਦੇਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ''ਤੇ 4.4 ਮਾਪੀ ਗਈ ਹੈ। ਕੁਦਰਤੀ ਵਸੀਲਿਆਂ ਬਾਰੇ ਕੈਨੇਡੀਅਨ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਵੈਨਕੂਵਰ ਆਈਲੈਂਡ ਦੇ ਪੋਰਟ ਅਲਾਈਸ ਵਿਖੇ 10 ਕਿਲੋਮੀਟਰ ਦੀ ਡੂੰਘਾਈ ''ਤੇ ਸਥਿਤ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਭੂਚਾਲ ਕਾਰਨ ਅਲਾਰਮ ਸਿਸਟਮ ਬੰਦ ਹੋ ਗਿਆ ਸੀ ਪਰ ਉੱਥੇ ਹੋਰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

Kulvinder Mahi

This news is News Editor Kulvinder Mahi